ਰਾਜਾਸਾਂਸੀ ਦੀਆਂ ਸੰਗਤਾਂ ਨੇ ਮਨਾਇਆ ਹੋਲਾ ਮਹੱਲਾ

03/26/2019 4:43:13 AM

ਅੰਮ੍ਰਿਤਸਰ (ਰਾਜਵਿੰਦਰ)-ਕਸਬਾ ਰਾਜਾਸਾਂਸੀ ਦੀਆਂ ਸੰਗਤਾਂ ਅਤੇ ਬਾਬਾ ਜਵੰਦ ਸਿੰਘ ਲੰਗਰ ਸੇਵਾ ਸੋਸਾਇਟੀ ਵੱਲੋਂ ਸਿੱਖ ਕੌਮ ਦਾ ਪਵਿੱਤਰ ਦਿਹਾਡ਼ਾ ਹੋਲਾ ਮਹੱਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਬਾਬਾ ਜਵੰਦ ਸਿੰਘ ਲੰਗਰ ਸੇਵਾ ਸੋਸਾਇਟੀ ਕਮੇਟੀ ਵੱਲੋਂ ਗੁਰੂ ਦੇ ਅਤੁੱਟ ਲੰਗਰ, ਚਾਹ ਪਕੋਡ਼ਿਆ ਦੇ ਲੰਗਰ ਲਾਏ। ਇਸ ਸਬੰਧੀ ਗੁਰਿੰਦਰਬੀਰ ਸਿੰਘ ਭੁਲਰ, ਕ੍ਰਿਪਾਲ ਸਿੰਘ, ਸਤਿਨਾਮ ਸਿੰਘ ਬੱਬੂ, ਬਲਦੇਵ ਸਿੰਘ ਭੱਲਾ, ਬਲਦੇਵ ਸਿੰਘ ਬਾਉ,ਮਹਿੰਦਰਪਾਲ ਸ਼ਰਮਾ, ਡਾ. ਮਨਦੀਪ ਸਿੰਘ, ਡਾ. ਅਮ੍ਰਿਤਪਾਲ ਸਿੰਘ, ਰਾਜਕੁਮਾਰ ਸ਼ਰਮਾ, ਕੁਲਵੰਤ ਸਿੰਘ, ਹਰਭਜਨ ਸਿੰਘ, ਬਾਪੂ ਭਜਨ ਸਿੰਘ, ਲਖਬੀਰ ਸਿੰਘ ਨੇ ਦੱਸਿਆ ਕਿ ਕਰੀਬ ਕਈ ਸਾਲਾਂ ਤੋਂ ਲਗਾਤਾਰ ਸੰਗਤਾਂ ਸ਼ਰਧਾ ਨਾਲ ਇਹ ਦਿਹਾਡ਼ਾ ਮਨਾ ਰਹੀਆਂ ਹਨ ਅਤੇ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਰੋਡ ਮੇਨ ਗੇਟ ਏਅਰਪੋਰਟ ਦੇ ਸਾਹਮਣੇ ਬਾਬਾ ਜਵੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਸੇਵਾ ਕੀਤੀ ਜਾ ਰਹੀ ਹੈ। 25 ਏ ਐਸ ਆਰ ਰਾਜਵਿੰਦਰ ਹੁੰਦਲ 02