ਲੋਕ ਸਭਾ ਚੋਣਾਂ : 55 ਮਾਸਟਰ ਾਂ ਨੂੰ ਏ. ਡੀ. ਸੀ. ਨੇ ਦਿੱਤੀ ਟ੍ਰੇਨਿੰਗ

02/09/2019 4:45:52 AM

ਅੰਮ੍ਰਿਤਸਰ (ਨੀਰਜ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਪੰਜਾਬ ਐੱਸ. ਕਰੁਣਾ ਰਾਜੂ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ’ਚ ਸਟੇਟ ਲੈਵਲ ਮਾਸਟਰ ਟ੍ਰੇਨਰ ਅਤੇ ਇਲਾਵਾ ਜ਼ਿਲਾ ਚੋਣ ਅਧਿਕਾਰੀ ਤੇ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਜ਼ਿਲੇ ਦੇ 55 ਮਾਸਟਰ ਟ੍ਰੇਨਰਾਂ ਨੂੰ ਈ. ਵੀ. ਐੱਮ. ਤੇ ਵੀ. ਵੀ. ਪੀ. ਦੀ ਟ੍ਰੇਨਿੰਗ ਦਿੱਤੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ 5-5 ਮਾਸਟਰ ਟ੍ਰੇਨਰਾਂ ਨੂੰ ਈ. ਵੀ. ਐੱਮ. ਚਲਾਉਣ ਤੇ ਇਸ ਦੀ ਸੁਰੱਖਿਆ ਪ੍ਰਕਿਰਿਆ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਸਾਰੇ ਮਾਸਟਰ ਟ੍ਰੇਨਰ ਆਉਣ ਵਾਲੇ ਦਿਨਾਂ ’ਚ ਆਰ. ਓ., ਏ. ਆਰ. ਓਜ਼ ਤੇ ਪੋਲਿੰਗ ਸਟਾਫ ਨੂੰ ਟ੍ਰੇਨਿੰਗ ਦੇਣ ਦਾ ਕੰਮ ਕਰਨਗੇ।

Related News