ਵਰਲਡ ਕਲਾਸ ਐਜੂਕੇਸ਼ਨ ਕੇਂਦਰ ਟੂਨ ਇੰਟਰਨੈਸ਼ਨਲ ਸਕੂਲ ਹੁਣ ਅੰਮ੍ਰਿਤਸਰ ''ਚ

12/31/2018 9:59:58 AM

ਅੰਮ੍ਰਿਤਸਰ (ਬੀ. ਐੱਨ.) : ਅੱਜਕਲ ਸਿਰਫ ਕਿਤਾਬੀ ਸਿੱਖਿਆ ਹੀ ਕਾਫੀ ਨਹੀਂ ਬਲਕਿ ਬੱਚਿਆਂ ਨੂੰ  ਦੇਸ਼, ਦੁਨੀਆ ਤੇ ਹਰ ਪਲ ਬਦਲਦੀ ਟੈਕਨਾਲੋਜੀ ਤੋਂ ਜਾਣੂ ਕਰਵਾਉਣਾ ਵੀ ਸਿੱਖਿਆ ਖੇਤਰ ਦੀ ਮੁੱਖ ਲੋੜ ਬਣ ਚੁੱਕਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਟੂਨ ਇੰਟਰਨੈਸ਼ਨਲ ਸਕੂਲ 'ਚ ਵਰਲਡ ਕਲਾਸ ਐਜੂਕੇਸ਼ਨ ਦਿੱਤੀ ਜਾਵੇਗੀ, ਜਿਥੇ ਬੱਚੇ ਸਮੇਂ ਨਾਲ ਕਦਮ ਮਿਲਾ ਕੇ ਨਾ ਸਿਰਫ ਮਾਪਿਆਂ ਬਲਕਿ ਆਪਣੇ ਦੇਸ਼ ਦਾ ਵੀ ਨਾਂ ਰੌਸ਼ਨ ਕਰਨਗੇ। ਟੂਨ ਇੰਟਰਨੈਸ਼ਨਲ ਸਕੂਲ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ, ਜਿਥੇ ਮਾਤਾ-ਪਿਤਾ ਆਪਣੇ  ਬੱਚੇ ਦੇ ਬੱਸ ਦੇ ਰੂਟ ਪਲਾਨ ਨੂੰ ਨਾ ਸਿਰਫ ਦੇਖ ਸਕਣਗੇ ਬਲਕਿ ਬੱਚਾ ਬੱਸ ਦੀ ਕਿਸ ਸੀਟ  'ਤੇ ਬੈਠਾ ਹੈ, ਇਹ ਵੀ ਜਾਣ ਸਕਣਗੇ। ਬੱਚੇ ਕੋਲ ਇਕ ਸਮਾਰਟ ਕਾਰਡ ਹੋਵੇਗਾ, ਜਿਸ ਨੂੰ ਬੱਸ 'ਚ ਲੱਗੀ ਡਿਵਾਈਸ ਨਾਲ ਟੱਚ ਕਰਦੇ ਹੀ ਮਾਤਾ-ਪਿਤਾ ਨੂੰ ਉਸ ਦੀ ਲੋਕੇਸ਼ਨ ਪਤਾ ਲੱਗ ਜਾਵੇਗੀ। ਵਾਈਸ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਬਟਾਲਾ-ਵੇਰਕਾ ਬਾਈਪਾਸ 'ਤੇ ਸਥਿਤ  ਸਕੂਲ 'ਚ ਸਿੱਖਿਆ ਦੇ ਨਾਲ ਬੱਚਿਆਂ ਦੇ ਵਿਕਾਸ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਏਕੜ ਅਤੇ ਕੁਦਰਤੀ ਵਾਤਾਵਰਣ 'ਚ ਕਲਾਸਰੂਮ ਦੇ ਨਾਲ  ਫੁੱਟਬਾਲ ਗਰਾਊਂਡ, ਬਾਸਕਟਬਾਲ, ਮੈਡਮਿੰਟਨ ਤੇ ਟੈਨਿਸ ਕੋਰਟ, ਸ਼ੂਟਿੰਗ ਰੇਂਜ ਦੇ  ਨਾਲ ਕ੍ਰਿਕਟ  ਪਿੱਚ ਅਤੇ ਜਿਮਨੇਜ਼ੀਅਮ ਹੈ। ਸ਼ਰਮਾ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਨਵੀਂ ਦਿੱਲੀ ਨਾਲ ਸਬੰਧਤ ਇਸ ਸਕੂਲ 'ਚ  ਅਪ੍ਰੈਲ 2019 ਲਈ ਦਾਖਲੇ ਸ਼ੁਰੂ ਹਨ।

Baljeet Kaur

This news is Content Editor Baljeet Kaur