CAA : ਵਾਹਘਾ ਬਾਰਡਰ ਰਾਹੀਂ ਪੈਦਲ ਭਾਰਤ ਆਏ ਪਾਕਿ ਤੋਂ 200 ਹਿੰਦੂ ਪਰਿਵਾਰ

01/31/2020 2:33:27 PM

ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਸੰਸਦ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਪਾਸ ਕਰਨ ਤੋਂ ਬਾਅਦ ਪਾਕਿਸਤਾਨ 'ਚ ਰਹਿਣ ਵਾਲੇ ਕਈ ਪਰਿਵਾਰ ਆਪਣੇ ਪੂਰੇ ਸਮਾਨ ਸਮੇਤ ਵਾਹਘਾ ਬਾਰਡਰ ਦੇ ਰਾਸਤੇ ਭਾਰਤ ਆਉਣ ਲੱਗੇ ਹਨ। ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਤਹਿਤ ਸਿਟੀਜ਼ਨਸ਼ਿਪ ਦੇਣ ਲਈ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਉਣ ਵਾਲੇ ਨੂੰ ਹੀ ਯੋਗ ਦੱਸਿਆ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨ 'ਚ ਰਹਿਣ ਵਾਲੇ 200 ਦੇ ਕਰੀਬ ਹਿੰਦੂ ਪਰਿਵਾਰ ਹੁਣ ਤੱਕ ਵਾਹਘਾ ਸਰਹੱਦ ਦੇ ਜਰੀਏ ਟੂਰੀਜ਼ਮ ਵੀਜ਼ੇ 'ਤੇ ਭਾਰਤ ਆ ਚੁੱਕੇ ਹਨ।

ਸੁਰੱਖਿਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਨਵੇਂ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਪਾਕਿਸਤਾਨ 'ਚ ਰਹਿਣ ਵਾਲੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਵਾਹਘਾ ਸਰਹੱਦ ਜਰੀਏ ਭਾਰਤ 'ਚ ਦਾਖਲ ਹੋਏ ਹੈ, ਉਨ੍ਹਾਂ ਸਾਰਿਆਂ ਨੂੰ ਸਰਕਾਰ ਨੇ ਟੂਰੀਜ਼ਮ ਵੀਜ਼ਾ ਜਾਰੀ ਕੀਤਾ ਹੈ। ਹਾਲਾਂਕਿ ਜਿਸ ਤਰ੍ਹਾਂ ਇਹ ਲੋਕ ਪੈਦਲ ਆਪਣਾ ਸਾਮਾਨ ਲੈ ਕੇ ਭਾਰਤ 'ਚ ਦਾਖਲ ਹੋਏ ਹਨ, ਉਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਸਾਰੇ ਭਾਰਤੀ ਨਾਗਰਿਕਤਾ ਦੇ ਲਈ ਅਪਲਾਈ ਕਰ ਸਕਦੇ ਹਨ।

Baljeet Kaur

This news is Content Editor Baljeet Kaur