ਅਜਿਹਾ ਵਿਆਹ ਜਿਸ ''ਚ ਲਾੜਾ-ਲਾੜੀ ਨੇ ਲੋਕਾਂ ਨੂੰ ਨਸ਼ੇ ਖਿਲਾਫ ਕੀਤਾ ਜਾਗਰੂਕ

02/16/2020 7:54:07 AM

ਅੰਮ੍ਰਿਤਸਰ : ਵਿਆਹ ਦੋ ਦਿਲਾਂ ਦਾ ਮੇਲ ਹੁੰਦਾ ਹੈ। ਆਮ ਤੌਰ 'ਤੇ ਵਿਆਹ ਦੇ ਦਿਨ ਨੂੰ ਯਾਦਗਾਰ ਬਣਾਉਣ ਲਈ ਪਰਿਵਾਰ ਵਲੋਂ ਕਾਫੀ ਕੁਝ ਕੀਤਾ ਜਾਂਦਾ ਹੈ। ਸ਼ਾਹੀ ਪਾਰਟੀ ਦੇ ਨਾਲ-ਨਾਲ ਮਹਿਮਾਨਾਂ ਦੇ ਸਵਾਗਤ 'ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਅਜਿਹਾ ਹੀ ਇਕ ਵਿਆਹ ਸ਼ੁੱਕਰਵਾਰ ਅੰਮ੍ਰਿਤਸਰ 'ਚ ਵੀ ਹੋਇਆ ਪਰ ਇਹ ਬਾਕੀਆਂ ਨਾਲੋਂ ਕਾਫੀ ਅਲੱਗ ਸੀ। ਨਵ-ਵਿਆਹੁਤਾ ਜੋੜੇ ਨੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ। ਇਸ ਲਈ ਨਾ ਸਿਰਫ ਪੰਡਾਲ 'ਚ ਜਾਗਰੂਕਤਾ ਪੋਸਟਰ ਲਗਾਏ ਗਏ ਬਲਕਿ ਡੋਲੀ ਵਾਲੀ ਗੱਡੀ ਫੁੱਲਾਂ ਦੀ ਬਜਾਏ ਜਾਗਰੂਕ ਕਰਨ ਵਾਲੇ ਪੋਸਟਰਾਂ ਨਾਲ ਸਜਾਈ ਗਈ।

ਦਰਅਸਲ, ਜੌੜਾ ਫਾਟਕ ਵਾਸੀ ਬਬਲੂ ਦਾ ਵਿਆਹ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਏਕਤਾ ਨਾਲ ਤੈਅ ਹੋਇਆ ਸੀ। ਵਿਆਹ ਤੋਂ ਪਹਿਲਾਂ ਬਬਲੂ ਨੇ ਏਕਤਾ ਨੂੰ ਕਿਹਾ ਕਿ ਕਿਉਂ ਨਾ ਵਿਆਹ ਨੂੰ ਯਾਦਗਾਰ ਬਣਾਇਆ ਜਾਵੇ। ਵਿਆਹ 'ਚ ਨੌਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੂਕ ਕੀਤਾ ਜਾਵੇ। ਵਿਆਹ ਦੇ ਪੰਡਾਲ 'ਚ ਨਸ਼ੇ ਦੇ ਖਿਲਾਫ ਜਾਗਰੂਕਤਾ ਭਰੇ ਪੋਸਟਰ ਅਤੇ ਬੈਨਰ ਲਗਵਾਏ ਜਾਣ ਤੇ ਜਿਸ ਕਾਰ 'ਚ ਡੋਲੀ ਆਵੇਗੀ ਉਸ 'ਤੇ ਵੀ ਅਜਿਹੇ ਪੋਸਟਰ ਲਗਾਏ ਜਾਣਗੇ। ਏਕਤਾ ਨੂੰ ਬਬਲੂ ਦੀ ਇਹ ਗੱਲ ਬਹੁਤ ਵਧੀਆ ਲੱਗੀ ਅਤੇ ਉਹ ਸਹਿਮਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਦੇ ਪੰਡਾਲ ਅਤੇ ਗੱਡੀ 'ਤੇ ਪੋਸਟਰ ਲਗਾਏ। ਮਹਿਮਾਨ ਵੀ ਇਹ ਪੋਸਟਰ ਦੇਖ ਕੇ ਕਾਫੀ ਪ੍ਰਭਾਵਿਤ ਹੋਏ।

Baljeet Kaur

This news is Content Editor Baljeet Kaur