ਰੇਲਵੇ ਨੇ ਅੱਜ ਵੀ ਰੱਦ ਕੀਤੀਆਂ 34 ਗੱਡੀਆਂ, ਯਾਤਰੀ ਪ੍ਰੇਸ਼ਾਨ

03/06/2019 2:24:40 PM

ਅੰਮ੍ਰਿਤਸਰ (ਜਸ਼ਨ) : ਕਿਸਾਨਾਂ ਵਲੋਂ ਕਰਜ਼ਾ-ਮੁਆਫੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨ ਰੇਲ ਰੋਕੂ ਧਰਨੇ 'ਤੇ ਬੈਠਣ ਨਾਲ ਰੇਲਵੇ ਨੂੰ ਜਿਥੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉਥੇ ਹੀ ਦੂਜੇ ਪਾਸੇ ਰੇਲ ਗੱਡੀਆਂ ਦੇ ਨਾ ਚੱਲਣ ਨਾਲ  ਆਉਣਾ-ਜਾਣਾ ਪ੍ਰਭਾਵਿਤ ਹੋਇਆ।  ਰੇਲਵੇ ਮੁਸਾਫਿਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਤਾ ਲੱਗਾ ਹੈ ਕਿ ਰੇਲਵੇ ਦੇ ਉੱਚ ਅਧਿਕਾਰੀ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਾਫ਼ੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨ ਨੇਤਾ ਹੁਣ ਟੱਸ ਤੋਂ ਮਸ ਨਹੀਂ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਧਰਨੇ ਤੋਂ ਨਹੀਂ ਉੱਠਣਗੇ। ਮੰਗਲਵਾਰ ਨੂੰ ਇਥੇ 22 ਗੱਡੀਆਂ ਰੱਦ ਰਹੀਆਂ ਅਤੇ ਕਈਆਂ ਦੇ ਰੁਟ ਡਾਈਵਰਟ ਕੀਤੇ ਗਏ। ਰੇਲਵੇ ਨੇ ਸੂਚੀ ਜਾਰੀ ਕੀਤੀ ਹੈ, ਜਿਸ 'ਚ ਬੁੱਧਵਾਰ ਨੂੰ ਵੀ 34 ਰੇਲ ਗੱਡੀਆਂ ਰੱਦ ਰਹਿਣਗੀਆਂ ਤੇ ਕੁਝ ਰੂਟ ਡਾਈਵਰਟ ਵੀ ਰਹਿਣਗੇ।

ਰੇਲਵੇ ਨੇ ਬੁੱਧਵਾਰ ਕੁਲ 34 ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਕੁਝ ਰੇਲ ਗੱਡੀਆਂ ਵੀਰਵਾਰ ਨੂੰ ਵੀ ਰੱਦ ਰਹਿਣਗੀਆਂ। ਰੇਲਵੇ ਨੇ ਟ੍ਰੇਨ ਨੰ. 12460 ਅੰਮ੍ਰਿਤਸਰ ਤੋਂ ਨਿਊ ਦਿੱਲੀ, ਟ੍ਰੇਨ ਨੰ. 14681 ਨਿਊ ਦਿੱਲੀ ਤੋਂ ਜਲੰਧਰ, ਟ੍ਰੇਨ ਨੰ. 14682 ਜਲੰਧਰ ਤੋਂ ਨਿਊ ਦਿੱਲੀ, ਟ੍ਰੇਨ ਨੰ. 12459 ਨਿਊ ਦਿੱਲੀ ਤੋਂ ਅੰਮ੍ਰਿਤਸਰ, ਟ੍ਰੇਨ ਨੰ. 12242 ਅੰਮ੍ਰਿਤਸਰ ਤੋਂ ਚੰਡੀਗੜ੍ਹ, ਟ੍ਰੇਨ ਨੰ. 12054 ਅੰਮ੍ਰਿਤਸਰ ਤੋਂ ਹਾਵੜਾ, ਟ੍ਰੇਨ ਨੰ. 12053 ਹਾਵੜਾ ਤੋਂ ਅੰਮ੍ਰਿਤਸਰ,  ਟ੍ਰੇਨ ਨੰ. 12411 ਚੰਡੀਗੜ੍ਹ ਤੋਂ ਅੰਮ੍ਰਿਤਸਰ, ਟ੍ਰੇਨ ਨੰ. 12412 ਅੰਮ੍ਰਿਤਸਰ ਤੋਂ ਚੰਡੀਗੜ੍ਹ, ਟ੍ਰੇਨ ਨੰ. 14506 ਐੱਨ. ਐੱਲ. ਡੀ. ਐੱਮ. ਤੋਂ ਅੰਮ੍ਰਿਤਸਰ, ਟ੍ਰੇਨ ਨੰ. 14505 ਅੰਮ੍ਰਿਤਸਰ ਤੋਂ ਐੱਨ. ਐੱਲ. ਡੀ. ਐੱਮ., ਟ੍ਰੇਨ ਨੰ. 54611 ਅੰਮ੍ਰਿਤਸਰ ਤੋਂ ਪਠਾਨਕੋਟ, ਟ੍ਰੇਨ ਨੰ. 54614 ਪਠਾਨਕੋਟ ਤੋਂ ਅੰਮ੍ਰਿਤਸਰ, ਟ੍ਰੇਨ ਨੰ. 74923 ਜਲੰਧਰ ਤੋਂ ਅੰਮ੍ਰਿਤਸਰ, ਟ੍ਰੇਨ ਨੰ. 64551 ਲੁਧਿਆਣਾ ਤੋਂ ਅੰਮ੍ਰਿਤਸਰ, ਟ੍ਰੇਨ ਨੰ. 64552 ਅੰਮ੍ਰਿਤਸਰ ਤੋਂ ਲੁਧਿਆਣਾ, ਟ੍ਰੇਨ ਨੰ. 74601 ਬਿਆਸ ਤੋਂ ਟੀ. ਟੀ. ਓ., ਟ੍ਰੇਨ ਨੰ. 74602 ਟੀ. ਟੀ. ਓ. ਤੋਂ ਬਿਆਸ, 74603 ਬਿਆਸ ਤੋਂ ਟੀ. ਟੀ. ਓ., ਟ੍ਰੇਨ ਨੰ. 74604 ਟੀ. ਟੀ. ਓ. ਤੋਂ ਬਿਆਸ,  ਟ੍ਰੇਨ ਨੰ. 74605 ਬਿਆਸ ਤੋਂ ਟੀ. ਟੀ. ਓ., ਟ੍ਰੇਨ ਨੰ. 74606 ਟੀ. ਟੀ. ਓ. ਤੋਂ ਬਿਆਸ, ਟ੍ਰੇਨ ਨੰ. 74607 ਬਿਆਸ ਤੋਂ ਟੀ. ਟੀ. ਓ., ਟ੍ਰੇਨ ਨੰ. 74608 ਟੀ. ਟੀ. ਓ. ਤੋਂ ਬਿਆਸ, ਟ੍ਰੇਨ ਨੰ. 74682 ਅੰਮ੍ਰਿਤਸਰ ਤੋਂ ਖੇਮਕਰਨ, ਟ੍ਰੇਨ ਨੰ. 74684 ਅੰਮ੍ਰਿਤਸਰ ਤੋਂ ਖੇਮਕਰਨ, ਟ੍ਰੇਨ ਨੰ. 74681 ਖੇਮਕਰਨ ਤੋਂ ਅੰਮ੍ਰਿਤਸਰ, ਟ੍ਰੇਨ ਨੰ. 74683 ਖੇਮਕਰਨ ਤੋਂ ਅੰਮ੍ਰਿਤਸਰ, ਟ੍ਰੇਨ ਨੰ. 54603 ਹੁਸ਼ਿਆਰਪੁਰ ਤੋਂ ਲੁਧਿਆਣਾ, ਟ੍ਰੇਨ ਨੰ. 54604 ਲੁਧਿਆਣਾ ਤੋਂ ਸੀ. ਯੂ. ਆਰ., ਟ੍ਰੇਨ ਨੰ. 54605 ਸੀ. ਯੂ. ਆਰ. ਤੋਂ ਲੁਧਿਆਣਾ, ਟ੍ਰੇਨ ਨੰ. 54606 ਲੁਧਿਆਣਾ ਤੋਂ ਹੁਸ਼ਿਆਰਪੁਰ, ਟ੍ਰੇਨ ਨੰ. 54601 ਹੁਸ਼ਿਆਰਪੁਰ ਤੋਂ ਅੰਮ੍ਰਿਤਸਰ  ਟ੍ਰੇਨ ਨੰ. 54610 ਅੰਮ੍ਰਿਤਸਰ ਤੋਂ ਜਲੰਧਰ ਆਦਿ ਰੇਲ ਗੱਡੀਆਂ ਰੱਦ ਰਹਿਣਗੀਆਂ।

ਟ੍ਰੇਨ ਨੰ. 14625 ਅੰਮ੍ਰਿਤਸਰ ਤੋਂ ਦੇਹਰਾਦੂਨ 'ਚ ਚੱਲਣ ਵਾਲੀ, ਟ੍ਰੇਨ  ਨੰ. 12204 ਅੰਮ੍ਰਿਤਸਰ ਤੋਂ ਸਿਰਸਾ ਜਾਣ ਵਾਲੀ, ਟ੍ਰੇਨ  ਨੰ. 12014 ਅੰਮ੍ਰਿਤਸਰ ਤੋਂ ਨਿਊ ਦਿੱਲੀ ਜਾਣ ਵਾਲੀ, ਟ੍ਰੇਨ  ਨੰ. 12716 ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ,  ਟ੍ਰੇਨ  ਨੰ. 12926 ਅੰਮ੍ਰਿਤਸਰ ਤੋਂ ਬੀ.ਡੀ.ਟੀ.ਐੱਸ. ਵਿਚ ਚੱਲਣ ਵਾਲੀ ਰੇਲ ਗੱਡੀ, ਟ੍ਰੇਨ  ਨੰ. 11058 ਅੰਮ੍ਰਿਤਸਰ ਤੋਂ ਸੀ.ਐੱਸ.ਐੱਮ.ਟੀ. ਵਿਚ ਚੱਲਣ ਵਾਲੀ ਰੇਲ ਗੱਡੀ, ਟ੍ਰੇਨ  ਨੰ. 14650 ਅੰਮ੍ਰਿਤਸਰ ਤੋਂ ਜਗਾਧਰੀ ਜਾਣ ਵਾਲੀ, ਟ੍ਰੇਨ  ਨੰ. 14604 ਅੰਮ੍ਰਿਤਸਰ ਤੋਂ ਸਿਰਸਾ ਜਾਣ ਵਾਲੀ, ਟ੍ਰੇਨ  ਨੰ. 22430 ਪਠਾਨਕੋਟ ਤੋਂ ਦਿੱਲੀ ਜਾਣ ਵਾਲੀ, ਟ੍ਰੇਨ ਨੰ. 22429 ਦਿੱਲੀ ਤੋਂ ਪਠਾਨਕੋਟ ਜਾਣ ਵਾਲੀ ਅਤੇ ਟ੍ਰੇਨ  ਨੰ. 18101 ਟਾਟਾ ਤੋਂ ਜਲੰਧਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੇ ਰੂਟਾਂ ਨੂੰ ਰੇਲਵੇ ਪ੍ਰਸ਼ਾਸਨ ਨੇ ਡਾਈਵਰਟ ਕਰ ਦਿੱਤਾ ਹੈ। ਕੁਲ ਮਿਲਾ ਕੇ ਪਿਛਲੇ ਦਿਨਾਂ ਤੋਂ ਰੇਲ ਮੁਸਾਫਿਰਾਂ ਨੂੰ ਜਿਥੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਸ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਾਹਰ ਚੱਲਣ ਵਾਲੀਆਂ ਵੀਡੀਓ ਕੋਚ ਬੱਸਾਂ ਦੇ ਮਾਲਕਾਂ ਦੀ ਚਾਂਦੀ ਹੋ ਰਹੀ ਹੈ। ਪਤਾ ਲੱਗਾ ਹੈ ਕਿ ਉਕਤ ਬੱਸਾਂ ਵਾਲੇ ਦਿੱਲੀ ਨੂੰ ਜਾਣ ਵਾਲੇ ਰੇਲ ਮੁਸਾਫਿਰਾਂ ਤੋਂ ਮੂੰਹ ਮੰਗੇ ਮੁੱਲ ਵਸੂਲ ਰਹੇ ਹਨ। ਆਉਣ ਵਾਲੇ 2 ਦਿਨਾਂ ਵਿਚ ਰੇਲ ਮੁਸਾਫਿਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਇਹ ਤੈਅ ਹੈ।
 

Baljeet Kaur

This news is Content Editor Baljeet Kaur