ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ''ਚ ਸਜਾਏ ਅਲੌਕਿਕ ਜਲੌਅ

04/24/2019 12:53:15 PM

ਅੰਮ੍ਰਿਤਸਰ (ਸੁਮਿਤ ਖੰਨਾ) :  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ। ਸ਼ਰਧਾਲੂਆਂ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਸ਼ਰਧਾ ਦੀ ਡੁਬਕੀ ਲਗਾ ਕੇ ਗੁਰੂ ਘਰ ਵਿਖੇ ਅਰਦਾਸ ਕੀਤੀ। ਇਸ ਮੌਕੇ ਪਵਿੱਤਰ ਜਲੌਅ ਸਾਹਿਬ ਸਜਾਏ ਗਏ, ਜਿਨ੍ਹਾਂ ਦੇ ਦਰਸ਼ਨ ਕਰ ਸ਼ਰਧਾਲੂ ਧੰਨ-ਧੰਨ ਹੋ ਗਏ। ਇਨ੍ਹਾਂ 'ਚ ਬਹੂ-ਕੀਮਤੀ ਵਸਤਾਂ ਹੀਰਿਆਂ ਤੇ ਮੋਤੀਆਂ ਦੇ ਗਹਿਣੇ, ਸੋਨੇ ਦੇ ਦਰਵਾਜ਼ੇ, ਸੋਨੇ ਦੀ ਪੰਜ ਕੱਸੀ, ਚਾਂਦੀ ਦੇ ਪੰਜ ਤਸੱਲਾ, ਮਹਾਰਾਜਾ ਰਣਜੀਤ ਸਿੰਘ ਵਲੋਂ ਦਿੱਤਾ ਨੌ ਲੱਖਾ ਹਾਰ, ਨੀਲ ਕੰਠ ਮੋਰ ਤੇ ਸੋਨੇ ਦਾ ਛਤਰ ਆਦਿ ਸਜਾਏ ਗਏ।  

ਜਲੌਅ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਗਈ। ਉਨ੍ਹਾਂ ਕਿਹਾ ਕਿ ਜੋ ਰੂਹਾਨੀਅਤ ਦਾ ਅਹਿਸਾਸ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ 'ਚ ਹੁੰਦਾ ਹੈ ਉਹ ਅਲੌਕਿਕ ਹੈ।  

Baljeet Kaur

This news is Content Editor Baljeet Kaur