ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਲਗਾਤਾਰ ਘੱਟਦੀ ਜਾ ਰਹੀ ਹੈ ਸੰਗਤਾਂ ਦੀ ਗਿਣਤੀ

07/18/2020 10:05:34 AM

ਅੰਮ੍ਰਿਤਸਰ (ਅਨਜਾਣ) : ਗਰਮੀ ਦੇ ਪ੍ਰਕੋਪ ਤੇ ਕੋਰੋਨਾ ਮਹਾਂਮਾਰੀ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਆਮਦ ਬਹੁਤ ਘੱਟ ਦਿਸੀ। ਪਰਿਕਰਮਾ ਤੋਂ ਲੈ ਕੇ ਦਰਸਨੀ ਡਿਓੜੀ ਦੇ ਦਰਵਾਜ਼ੇ ਦੇ ਅੰਦਰ ਤੱਕ ਟਾਵੀਆਂ-ਟਾਵੀਆਂ ਸੰਗਤਾਂ ਹੀ ਦਰਸ਼ਨ-ਦੀਦਾਰਿਆਂ ਲਈ ਜਾਂਦੀਆਂ ਦਿਖਾਈ ਦਿੱਤੀਆਂ। ਜੋ ਸੰਗਤਾਂ ਹਾਜ਼ਰੀ ਭਰਨ ਆਈਆਂ ਉਨ੍ਹਾਂ ਖੁੱਲ੍ਹੇ ਦਰਸ਼ਨ-ਦੀਦਾਰੇ ਕੀਤੇ। ਕਿਵਾੜ ਖੁੱਲ੍ਹਦਿਆ ਹੀ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਪੁੱਜੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੰਦਰ ਜਾਣ ਉਪਰੰਤ ਸੰਗਤਾਂ ਨੇ ਸਵੱਯੇ ਦਾ ਉਚਾਰਣ ਕੀਤਾ ਤੇ ਗ੍ਰੰਥੀ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਅੰਦਰ ਦੀ ਮਰਯਾਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਨਿਭਾਈ। ਸੰਗਤਾਂ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਿਨ ਪਹਿਰੇ ਦੀ ਇਸ਼ਨਾਨ ਦੀ ਸੇਵਾ ਕੀਤੀ ਉਥੇ ਪਰਿਕਰਮਾ ਦੀ ਇਸ਼ਨਾਨ ਦੀ ਸੇਵਾ ਵੀ ਕੀਤੀ। ਠੰਢੇ-ਮਿੱਠੇ ਜਲ ਤੇ ਗੁਰੂ ਕਾ ਲੰਗਰ ਛਕ ਕੇ ਤ੍ਰਿਪਤ ਹੋਈਆਂ।

ਇਹ ਵੀ ਪੜ੍ਹੋਂ : ਪ੍ਰੇਮੀ ਦੀ ਹਰਕਤ ਤੋਂ ਤੰਗ ਆ ਕੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀਤੇ ਵੱਡੇ ਖੁਲਾਸੇ

ਗੁਰੂ ਰਾਮਦਾਸ ਸਰਾਂ ਤੇ ਘੰਟਾ ਘਰ ਵਿਖੇ ਕੀਤਾ ਜਾਂਦਾ ਹੈ ਸੈਨੀਟਾਈਜ਼ 
ਜੋ ਵੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਂਦੀਆਂ ਹਨ ਉਨ੍ਹਾਂ ਨੂੰ ਗੁਰੂ ਰਾਮਦਾਸ ਸਰਾਂ ਤੇ ਘੰਟਾ ਘਰ ਵਾਲੀ ਬਾਹੀ 'ਤੇ ਜਿੱਥੇ ਮਸ਼ੀਨਾ ਰਾਹੀਂ ਸੈਨੀਟਾਈਜ਼ ਕੀਤਾ ਜਾਂਦਾ ਹੈ ਉਥੇ ਸੇਵਾਦਾਰਾਂ ਵਲੋਂ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਵਾਉਣ ਉਪਰੰਤ ਅੰਦਰ ਦਾਖ਼ਲ ਹੋਣ ਦਿੱਤਾ ਜਾਂਦਾ ਹੈ ਤੇ ਦਰਸ਼ਨੀ ਡਿਓੜੀ ਅੰਦਰ ਤਿੰਨ ਲਾਈਨਾ 'ਚ ਬਾਂਸਾਂ ਦੀ ਸਹਾਇਤਾ ਨਾਲ ਫਾਸਲਾ ਰੱਖ ਕੇ ਅੰਦਰ ਦਾਖਲ ਹੋਣ ਦਿੱਤਾ ਜਾਂਦਾ ਹੈ। ਇਸ ਵਿਧੀ ਨਾਲ ਇਹਤਿਆਦ ਵਰਤਦਿਆਂ ਸੰਗਤਾਂ ਜਿੱਥੇ ਦਰਸ਼ਨ ਦੀਦਾਰੇ ਕਰਦੀਆਂ ਹਨ ਓਥੇ ਕੋਰੋਨਾ ਮਹਾਂਮਾਰੀ ਤੋਂ ਵੀ ਨਿਜਾਤ ਮਿਲਦੀ ਹੈ।

ਇਹ ਵੀ ਪੜ੍ਹੋਂ : ਅੰਮ੍ਰਿਤਧਾਰੀ ਸਿੱਖ ਨੇ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ, ਬੀਅਰ ਪੀਂਦੇ ਦੀ ਵੀਡੀਓ ਵਾਇਰਲ

ਗੁਰਦੁਆਰਾ ਬੇਰ ਬਾਬਾ ਬੁੱਢਾ ਜੀ ਵਿਖੇ ਹੋਈ ਵਿਸ਼ਵ ਦੇ ਭਲੇ ਦੀ ਅਰਦਾਸ
ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਵਿਸ਼ਵ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਮੁੱਖ ਵਾਕ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਰੋਜ਼ਾਨਾ ਨਿੱਤਨੇਮ ਕਰਨ ਤੇ ਸਮੁੱਚੀ ਲੋਕਾਈ ਦਾ ਭਲਾ ਚਾਹੁਣ ਲਈ ਪ੍ਰੇਰਿਆ।

Baljeet Kaur

This news is Content Editor Baljeet Kaur