ਸ਼ਵੇਤ ਮਲਿਕ ਨੇ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਨੂੰ ਸੁਣਾਈ ਖਰੀ-ਖੋਟੀ

03/07/2019 4:14:00 PM

ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸ ਪ੍ਰਧਾਨ ਰਾਹੁਲ ਵਲੋਂ ਅੱਜ ਮੋਗਾ 'ਚ ਰੈਲੀ ਕੀਤੀ ਗਈ, ਜਿਸ 'ਤੇ ਵਿਰੋਧੀਆਂ ਵਲੋਂ ਤੰਜ਼ ਕੱਸੇ ਜਾ ਰਹੇ ਹਨ। ਇਸ ਸਬੰਧੀ ਕਾਂਗਰਸ ਸਰਕਾਰ ਖਿਲਾਫ ਬੋਲਦਿਆਂ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਖਾਲੀ ਖਜ਼ਾਨਿਆਂ ਦੀ ਬੀਨ ਵਜਾਉਂਦੀ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਦੀ ਰੈਲੀ ਲਈ 2 ਕਰੋੜ ਦੀ ਵਰਤੋਂ ਸਰਕਾਰੀ ਖਜ਼ਾਨਿਆਂ 'ਚੋਂ ਕੀਤੀ ਗਈ ਹੈ। 

ਇਸ ਉਪਰੰਤ ਉਨ੍ਹਾਂ ਨੇ ਸਿੱਧੂ ਤੇ ਰਾਹੁਲ ਗਾਂਧੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪਕਿਸਤਾਨੀ ਗੱਦਾਰ ਰਾਹੁਲ ਤੇ ਸਿੱਧੂ ਦੇ ਯਾਰ ਹਨ। ਉਨ੍ਹਾਂ ਕਿਹਾ ਜਦੋਂ ਸਾਡੀ ਫੌਜ ਦੇ ਸਿਰ ਕੱਟ ਕੇ ਲਿਆਂਦੇ ਗਏ ਸਨ ਤੇ ਸਰਬਜੀਤ ਸਿੰਘ ਦੀ ਲਾਸ਼ ਲਿਆਂਦੀ ਗਈ ਉਸ ਸਮੇਂ ਇਨ੍ਹਾਂ ਲੋਕਾਂ ਨੇ ਕੋਈ ਹਿਸਾਬ ਨਹੀਂ ਮੰਗਿਆ। ਜਦਕਿ ਜਦੋਂ ਸਾਡੀ ਹਵਾਈ ਫੌਜ ਨੇ ਪਕਿਸਤਾਨ ਦੀ ਧਰਤੀ 'ਤੇ ਅੱਤਵਾਦੀਆਂ ਨੂੰ ਧੂੜ ਚਟਾਈ ਹੈ ਤੇ ਉਸ ਦਾ ਹਿਸਾਬ ਇਹ ਮੰਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਤੇ ਰਾਹੁਲ ਗਾਂਧੀ ਨੂੰ ਪਾਕਿਸਤਾਨ ਦਾ ਸਟਾਰ ਦੱਸਿਆ ਤੇ ਦੇਸ਼ ਦ੍ਰੋਹੀ ਵੀ ਕਿਹਾ।

Baljeet Kaur

This news is Content Editor Baljeet Kaur