35 ਫੁੱਟ ਡੂੰਘੇ ਟੋਏ ''ਚ ਡਿੱਗੀ ਕਾਰ, ਵਾਲ-ਵਾਲ ਬਚਿਆ ਵਿਅਕਤੀ (ਵੀਡੀਓ)

Wednesday, Aug 22, 2018 - 04:33 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਲੰਮੇ ਸਮੇਂ ਤੋਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਚੱਲ ਰਿਹਾ ਸੀਵਰੇਜ ਪਾਉਣ ਦਾ ਕੰਮ ਇਕ ਵਿਅਕਤੀ 'ਤੇ ਉਸ ਵੇਲੇ ਭਾਰੂ ਪੈ ਗਿਆ, ਜਦੋਂ ਉਹ ਸੀਵਰੇਜ ਲਈ ਬਣਾਏ ਗਏ ਕਈ ਫੁੱਟ ਡੂੰਘੇ ਟੋਏ 'ਚ ਉਸ ਦੀ ਕਾਰ ਡਿੱਗ ਗਈ। ਗਨੀਮਤ ਇਹ ਰਹੀ ਕਿ ਸਮੇਂ ਰਹਿੰਦੇ ਵਿਅਕਤੀ ਨੇ ਗੱਡੀ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। 

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਆਏ ਦਿਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਇਸ ਵਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।


Related News