ਸੈਲਫੀਆਂ ਖਿੱਚਵਾ ਰਹੇ ਸੁਖਬੀਰ ਤੇ ਮਜੀਠੀਆ ਕੈਮਰੇ ''ਚ ਕੈਦ (ਵੀਡੀਓ)

01/24/2019 2:07:46 PM

ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਅੰਮ੍ਰਿਤਸਰ ਇਕ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਸਮਾਗਮ 'ਚ ਪਹੁੰਚੇ ਲੋਕਾਂ ਨੇ ਸੁਖਬੀਰ ਤੇ ਮਜੀਠੀਆ ਨੂੰ ਦੇਖਦਿਆਂ ਹੀ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਕਦੇ ਲੋਕ ਸੁਖਬੀਰ ਤੇ ਮਜੀਠੀਆ ਨਾਲ ਹੈਲੋ ਮਿਲਾਉਂਦੇ ਤੇ ਕਦੇ ਸੈਲਫੀਆਂ ਖਿਚਵਾ ਰਹੇ ਸਨ। ਹੱਦ ਤਾਂ ਉਦੋਂ ਹੋ ਗਈ ਜਦੋਂ ਸੁਖਬੀਰ ਵੀ ਸੈਲਫੀ ਦੇ ਮੂਡ 'ਚ ਆ ਗਏ ਤੇ ਉਨ੍ਹਾਂ ਨੇ ਇਕ ਵਿਅਕਤੀ ਦਾ ਮੋਬਾਇਲ ਫੜ ਖੁਦ ਹੀ ਸੈਫਲੀ ਕਲਿੱਕ ਕਰ ਲਈ। 

ਲੋਕਾਂ ਲਈ ਲੀਡਰ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ ਹੁੰਦੇ। ਖਾਸ ਤੌਰ 'ਤੇ ਗੱਲ ਪੰਜਾਬ ਦੀ ਹੋਵੇ ਤਾਂ ਸੁਪਰ ਸਟਾਰ ਵਾਲੀ ਫੀਲਿੰਗ ਆ ਹੀ ਜਾਂਦੀ ਹੈ।

Baljeet Kaur

This news is Content Editor Baljeet Kaur