ਬੱਚੇ ਨਾਲ ''ਜਬਰ-ਜ਼ਨਾਹ'' ਦੇ ਬਾਅਦ ''ਲਾਲ ਕੁਆਟਰ'' ਦੀਆਂ ਗਲੀਆਂ ''ਚ ਨਹੀਂ ਖੇਡਦੇ ਬੱਚੇ, ਮਾਪੇ ਦਹਿਸ਼ਤ

06/10/2019 9:30:32 AM

ਅੰਮ੍ਰਿਤਸਰ (ਸਫਰ) : ਇਹ ਲਾਲ ਕੁਆਟਰ ਹੈ। ਇੱਥੇ ਸਾਰੇ ਅਜਿਹੇ ਪ੍ਰੀਵਾਰ ਰਹਿੰਦੇ ਹਨ ਜੋ ਲੋੜਵੰਦ ਹਨ। ਕਿਸੇ ਜਮਾਨੇ ਵਿਚ ਨਗਰ ਸੁਧਾਰ ਟਰੱਸਟ ਨੇ ਲਾਲ ਕੁਆਟਰ ਸਸਤੇ ਕਿਸਤਾਂ 'ਤੇ ਬਣਾ ਕੇ ਵੇਚੇ ਸਨ। ਉਦੋਂ ਤੋਂ ਇਹ ਇਲਾਕਾ 'ਲਾਲ ਕੁਆਟਰ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਛਲੇ 10 ਸਾਲ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਰਾਇਮ ਇਨ੍ਹਾਂ ਇਲਾਕਿਆਂ ਵਿਚ ਹੋਇਆ। ਅੱਜ ਵੀ ਇਨ੍ਹਾਂ ਇਲਾਕਿਆਂ ਵਿਚ 'ਚਿੱਟਾ' ਵੇਚਣ ਵਾਲਿਆਂ ਦੀ ਜਿੱਥੇ ਦਬ ਦਬਾ ਪੈਂਦਾ ਹੈ ਉਥੇ ਹੀ ਕਰਾਇਮ ਕਰਨ ਵਾਲਿਆਂ ਨੂੰ ਹਿਫਾਜ਼ਤ ਮਿਲਦੀ ਹੈ। ਬੀਤੇ 20 ਮਈ ਨੂੰ ਇਸ ਇਲਾਕੇ ਦੇ 11 ਸਾਲ ਦੇ ਬੱਚੇ ਦੇ ਨਾਲ 'ਜਬਰਜਨਾਹ' ਕਰਨ ਵਾਲੇ ਆਰੋਪੀ 15 ਸਾਲ ਦੇ ਕਿਸ਼ੋਰ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਪੁਲਸ ਨੇ 'ਪੋਸਕੋ ਐਕਟ' ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਹੁਣ ਤੱਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ ।

'ਜਗਬਾਣੀ' ਨੂੰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਲਜਮ ਕਿਸ਼ੋਰ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਿਹਾ ਹੈ, ਪੁਲਸ ਆਉਂਦੀ ਹੈ,ਚੱਕਰ ਮਾਰ ਕੇ ਚੱਲੀ ਜਾਂਦੀ ਹੈ। ਇਹੀ ਨਹੀਂ ਮੁਲਜਮ ਕਿਸ਼ੋਰ ਦੇ ਘਰਵਾਲੇ ਪੁਲਸ ਦੇ ਚਲੇ ਜਾਣ ਦੇ ਬਾਅਦ ਮੁਹੱਲੇ ਦੇ ਲੋਕਾਂ ਨੂੰ ਗਾਲਾਂ ਕੱਢਦੇ ਹਨ, ਵੇਖ ਲੈਣ ਦੀ ਧਮਕੀ ਦਿੰਦੇ ਹਨ। ਅਜਿਹੇ ਵਿਚ ਇਲਾਕੇ ਦੇ ਪ੍ਰੀਵਾਰਾਂ ਵਿਚ ਇੰਨ੍ਹਾਂ ਡਰ ਹੈ ਕਿ ਬੱਚਿਆਂ ਨੂੰ ਗਲੀਆਂ ਵਿਚ ਖੇਡਣ ਨਹੀਂ ਦਿੰਦੇ।

ਖੌਫ ਵਿਚ ਹੈ 'ਕੁਆਟਰ', ਸਦਮੇ ਵਿਚ ਹਨ ਲਾਲ
'ਲਾਲ ਕੁਆਟਰ' ਜਿੱਥੇ ਖੌਫ ਵਿਚ ਹੈ ਉਥੇ ਹੀ ਇਲਾਕੇ ਦੇ ਬੱਚੇ (ਲਾਲ) ਸਦਮੇ ਵਿਚ ਹਨ। ਜਿੱਥੇ ਗਰਮੀਆਂ ਦੀਆਂ ਸਕੂਲਾਂ ਵਿਚ ਛੁੱਟੀਆਂ ਚੱਲ ਰਹੀਆਂ ਹਨ ਉਥੇ ਹੀ ਮਾਂ-ਪਿਊਂ ਨੇ ਘਰਾਂ ਤੋਂ ਬੱਚਿਆਂ ਨੂੰ ਬਾਹਰ ਜਾਣ ਤੋਂ ਵੀ ਰੋਕ ਲਗਾ ਦਿੱਤੀ ਹੈ। ਇਲਾਕੇ ਦੇ ਲੋਕ ਕਹਿੰਦੇ ਹਨ ਕਿ ਜਦੋਂ ਬੱਚਿਆਂ ਨੂੰ ਗਲੀਆਂ ਵਿਚ ਖੇਡਣ ਤੋਂ ਹੁਣ ਡਰ ਲੱਗਣ ਲਗਾ ਹੈ,ਪੁਲਸ ਦਾ ਡਰ ਤਾਂ ਹੁਣ ਜੁਰਮ ਦੇ ਇਨ੍ਹਾਂ ਗਲੀਆਂ 'ਚ ਰਿਹਾ ਹੀ ਨਹੀਂ। ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਜਾਂ ਤਾਂ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਘਰ ਭੇਜ ਰਹੇ ਹਨ, ਕੀ ਕਰੇ ਇੱਥੇ ਤਾਂ 'ਜਬਰਜਨਾਹੀ' ਸਰੇਆਮ ਘੁੰਮ ਰਹੇ ਹਨ ਅਤੇ ਪੁਲਸ ਬਸ ਫੜਣ ਦਾ ਦਾਅਵਾ ਕਰ ਰਹੀ ਹੈ।

'ਜਬਰ-ਜ਼ਨਾਹ' ਦਾ ਸ਼ਿਕਾਰ ਬਣੇ ਬੱਚੇ ਨੇ ਇਲਾਕਾ ਛੱਡਿਆ
'ਜਬਰਜਨਾਹ' ਦਾ ਸ਼ਿਕਾਰ ਬਨਣ ਵਾਲੇ 11 ਸਾਲ ਦੇ ਬੱਚੇ ਨੇ ਇਲਾਕਾ ਛੱਡ ਦਿੱਤਾ ਹੈ, ਉਹ ਹੁਣ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਪਿੰਡ ਵਿਚ ਰਹਿਣ ਲਗਾ ਹੈ। ਬੱਚੇ ਦੇ ਮਾਤਾ-ਪਿਤਾ ਕਹਿੰਦੇ ਹਨ ਕਿ ਪੁਲਸ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ, ਪੁਲਸ ਵਾਲੇ ਆਉਂਦੇ ਹਨ ਅਤੇ ਮੁਲਜਮ ਦੇ ਘਰ ਜਾ ਕੇ ਪਰਤ ਜਾਂਦੇ ਹਨ। ਜਦੋਂ ਕਿ ਪੀੜਤ ਬੱਚਾ ਸਹਿਮਿਆ ਹੋਇਆ ਹੈ, ਸਾਨੂੰ ਡਰ ਹੈ ਕਿ ਉਸ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਲਈ ਅਸੀਂ ਬੱਚੇ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਭੇਜ ਦਿੱਤਾ ਹੈ।

ਪੁਲਸ ਛਾਪਾਮਾਰੀ ਕਰ ਰਹੀ ਹੈ, ਛੇਤੀ ਗ੍ਰਿਫਤ ਵਿਚ ਹੋਵੇਗਾ ਮੁਲਜਮ : ਐੱਸ.ਐੱਚ.ਓ
ਥਾਣਾ ਰਣਜੀਤ ਐਵੀਨਿਊ ਦੇ ਐੱਸ.ਐੱਚ.ਓ. ਰਾਜਿੰਦਰ ਸਿੰਘ ਕਹਿੰਦੇ ਹਨ ਕਿ ਇਸ ਮਾਮਲੇ ਵਿਚ ਪੁਲਸ ਛਾਪਾਮਾਰੀ ਕਰ ਰਹੀ ਹੈ, ਛੇਤੀ ਹੀ ਮੁਲਜਮ ਗ੍ਰਿਫਤਾਰ ਹੋਵੇਗਾ। ਮੁਲਜਮ ਦੇ ਰਿਸ਼ਤੇਦਾਰਾਂ ਦੇ ਘਰ 'ਚੋਂ ਵੀ ਦਬਿਸ਼ ਦਿੱਤੀ ਜਾ ਰਹੀ ਹੈ, ਸਾਰੇ ਫਰਾਰ ਹਨ। ਉੱਧਰ, ਥਾਣਾ ਮੁੱਖੀ ਦੇ ਇਨ੍ਹਾਂ ਬਿਆਨਾਂ ਨੂੰ ਪੀੜਤ ਬੱਚੇ ਦੇ ਪ੍ਰੀਵਾਰ ਵਾਲਿਆਂ ਨੇ ਨਕਾਰਦੇ ਹੋਏ ਕਿਹਾ ਹੈ ਕਿ ਪੁਲਸ ਕੇਵਲ ਬਿਆਨ ਦੇ ਰਹੀ ਹੈ, ਕੁੱਝ ਕਰ ਨਹੀਂ ਰਹੀ ਹੈ।

ਗ੍ਰਿਫਤਾਰੀ ਨਾ ਹੋਈ ਤਾਂ 'ਪੁਲਸ ਕਮਿਸ਼ਰਰ ਦਫ਼ਤਰ' ਦੇ ਬਾਹਰ ਦੇਂਣਗੇ ਬੁਧਵਾਰ ਨੂੰ ਧਰਨਾ
ਪੀੜਤ ਬੱਚੇ ਦੇ ਮਾਤਾ ਪਿਤਾ ਨੇ 'ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ 2 ਦਿਨ ਦਾ ਸਮਾਂ ਉਹ ਥਾਣਾ ਰਣਜੀਤ ਐਵੀਨਿਊ ਪੁਲਸ ਨੂੰ ਦਿੰਦੇ ਹਨ। ਜੇਕਰ ਮੁਲਜਮ ਗ੍ਰਿਫਤਾਰ ਨਾ ਹੋਇਆ ਤਾਂ ਬੁੱਧਵਾਰ ਨੂੰ ਪੁਲਸ ਕਮਿਸ਼ਰਰ ਦਫ਼ਤਰ ਦੇ ਬਾਹਰ ਇਲਾਕੇ ਦੇ ਲੋਕਾਂ ਨਾਲ ਮਿਲਕੇ ਧਰਨਾ ਦੇਣਗੇ ਅਤੇ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਦੀ ਕਾਰਗੁਜਾਰੀ ਸਾਰਿਆਂ ਦੇ ਸਾਹਮਣੇ ਰੱਖਣਗੇ ਕਿਉਂਕਿ ਮੁਲਜਮ ਕਿਸ਼ੋਰ ਦੇ ਪ੍ਰੀਵਾਰ ਵਾਲੇ ਸਿਆਸਤ ਦੇ ਸ਼ਰਨ ਵਿਚ ਜਾ ਚੁੱਕੇ ਹਨ ਅਤੇ ਇਹੀ ਵਜ੍ਹਾ ਹੈ ਕਿ ਮੁਲਜਮ ਦੀ ਐਡਵਾਸ ਜ਼ਮਾਨਤ ਕਰਵਾਉਣ ਤੱਕ ਪੁਲਸ ਉਨ੍ਹਾਂ ਨੂੰ ਜਾਣਬੁੱਝ ਕੇ ਮੁਹਲਤ ਦੇ ਰਹੀ ਹੈ।

Baljeet Kaur

This news is Content Editor Baljeet Kaur