ਭੁੱਖਿਆਂ ਦਾ ਢਿੱਡ ਭਰਨ ਲਈ ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਬਣਾ ਦਿੱਤਾ ਲੰਗਰ ਹਾਲ (ਵੀਡੀਓ)

03/30/2020 5:42:13 PM

ਅੰਮ੍ਰਿਤਸਰ (ਸੁਮਿਤ) - ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਅੰਮ੍ਰਿਤਸਰ ਦੀ ਪੁਲਸ ਮਦਦਗਾਰ ਸਿੱਧ ਹੋ ਰਹੀ ਹੈ। ਪੰਜਾਬ ਦੇ ਸਾਰੇ ਪੁਲਸ ਸਟੇਸ਼ਨਾਂ ’ਚ ਤੁਸੀਂ ਹਮੇਸ਼ਾ ਹਵਾਲਾਤੀ ਹੀ ਦੇਖੇ ਹੋਣਗੇ ਜਾਂ ਕਦੇ-ਕਦੇ ਦਿਲ ਨੂੰ ਦਹਿਲਾਉਣ ਵਾਲੀਆਂ ਘਟਨਾਵਾਂ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਲਸ ਸਟੇਸ਼ਨ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਇਕ ਲੰਗਰ ਘਰ ਬਣਾ ਦਿੱਤਾ ਗਿਆ। ਅੰਮ੍ਰਿਤਸਰ ਜ਼ਿਲੇ ਦੇ ਰਾਮਬਾਗ ਪੁਲਸ ਥਾਣਾ ਦੇ ਏ ਡਵੀਜ਼ਨ ’ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਾਮਬਾਗ ਪੁਲਸ ਥਾਣੇ ’ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਭੁੱਖੇ ਲੋਕਾਂ ਦਾ ਢਿੱਡ ਭਰਨ ਦੇ ਲਈ ਪੁਲਸ ਸਟੇਸ਼ਨ ਨੂੰ ਲੰਗਰ ਘਰ ਦਾ ਰੂਪ ਦੇ ਦਿੱਤਾ।

ਐੱਸ.ਐੱਚ.ਓ ਨੀਰਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਚੱਲ ਰਹੇ ਕਰਫਿਊ ਨੂੰ ਅੱਜ 7 ਦਿਨ ਹੋ ਗਏ ਹਨ। ਇਸ ਦੌਰਾਨ ਜਿਨ੍ਹਾਂ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਅਸੀਂ ਉਨ੍ਹਾਂ ਨੂੰ ਰਾਸ਼ਨ ਦੇ ਰਹੇ ਹਾਂ। ਇਸ ਕੰਮ ਦੇ ਲਈ ਅਸੀਂ ਇਸ ਕਮਰਾ ਖਾਲੀ ਕਰਵਾ ਕੇ ਰੱਖਿਆ ਹੋਇਆ ਹੈ, ਜਿਸ ’ਚ ਕੋਈ ਵੀ ਰਾਸ਼ਨ ਦੇ ਦਿੰਦਾ ਹੈ। ਇਕੱਠੇ ਹੋਏ ਇਸ ਰਾਸ਼ਨ ਨੂੰ ਪੁਲਸ ਮੁਲਾਜ਼ਮ ਲਿਫਾਫਿਆਂ ’ਚ ਬਨ੍ਹ ਦਿੰਦੇ ਹਨ। ਸਾਡੇ ਵਲੋਂ ਦਿੱਤੇ ਜਾ ਰਹੇ ਰਾਸ਼ਨ ਦੇ ਇਸ ਲਿਫਾਫੇ ’ਚ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ 14 ਚੀਜ਼ਾਂ ਸ਼ਾਮਲ ਹਨ।

rajwinder kaur

This news is Content Editor rajwinder kaur