ਨੌਜਵਾਨ ਨੇ ਪੈਂਸਿਲ ਦੀ ਨੋਕ ''ਤੇ ਕੀਤੀ ਕਲਾਕ੍ਰਿਤੀ, ਹੁਨਰ ਦੀ ਹਰ ਪਾਸੇ ਹੋ ਰਹੀ ਬੱਲੇ-ਬੱਲੇ

01/24/2020 11:17:08 AM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਮਜ਼ਦੂਰ ਦੇ ਪੁੱਤ ਦਾ ਅਨੋਖਾ ਆਰਟ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਖਾਸ ਹੂਨਰ ਨੇ ਹੀ ਉਸ ਨੂੰ ਇਕ ਵੱਖਰੀ ਪਛਾਣ ਦਵਾਈ ਹੈ। ਜੀ ਹਾਂ, ਅੰਮ੍ਰਿਤਸਰ ਦਾ ਬ੍ਰਿਜੇਸ਼ ਜੋ ਕਿ ਫਾਈਨ ਆਰਟਸ ਦਾ ਵਿਦਿਆਰਥੀ ਉਸ ਨੇ ਲੋਕਾਂ ਵਲੋਂ ਸੁੱਟੀਆਂ ਪੈਂਸਿਲ 'ਤੇ ਕਈ ਕਲਾਕ੍ਰਿਤੀਆਂ ਬਣਾਈਆਂ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਬ੍ਰਿਜੇਸ਼ ਨੇ ਦੱਸਿਆ ਕਿ ਉਹ ਇਕ ਮਜ਼ਦੂਰ ਪਰਿਵਾਰ ਨਾਲ ਸਬੰਧੀ ਹੈ। ਉਸ ਨੇ ਦੱਸਿਆ ਕਿ ਮੇਰੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਉਸ ਨੇ ਰਾਸ਼ੀਆ ਦੇ ਇਕ ਮਸ਼ਹੂਰ ਆਰਟਿਸ ਤੋਂ ਪ੍ਰੇਰਿਤ ਹੋ ਕੇ ਪੈਂਸਿਲ ਦੇ ਨੋਕ 'ਤੇ ਕਲਾਕ੍ਰਿਤੀਆਂ ਕੀਤੀਆਂ। ਉਸ ਨੇ ਪੈਂਸਿਲ ਦੀ ਨੋਕ 'ਤੇ ਤਿਰੰਗਾ, ਧਾਰਮਿਕ ਚਿੰਨ੍ਹਾਂ, ਯੂਨੀਵਰਸਿਟੀ ਦਾ ਲੋਗੋਂ, ਚੱਪਲ, ਆਰਮੀ ਸਿੰਬਲ, ਸ਼ਹੀਦ ਭਗਤ ਸਿੰਘ ਦਾ ਚਿੱਤਰ, ਘੜੀ ਅਤੇ ਤਲਵਾਰ ਬਣਾਈ ਹੈ ਤੇ ਇਸ ਨੂੰ ਤਿਆਰ ਕਰਨ 'ਚ ਉਸ ਨੂੰ ਕਾਫੀ ਸਮਾਂ ਲੱਗਿਆ ਹੈ। ਬ੍ਰਿਜੇਸ਼ ਨੇ ਦੱਸਿਆ ਇਹ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਦੇ ਦੇਖ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।

Baljeet Kaur

This news is Content Editor Baljeet Kaur