ਪੋਤੀ ਦੀ ਇੱਜ਼ਤ ਬਚਾਉਣ ਲਈ ਦਾਦੀ ਨੇ ਲੁਟਾਈ ਆਪਣੀ ਆਬਰੂ (ਵੀਡੀਓ)

04/26/2018 11:48:42 AM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਇਕ ਬਜ਼ੁਰਗ ਔਰਤ ਨਾਲ ਬੱਚਿਆਂ ਦੇ ਸਾਹਮਣੇ ਬਲਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਪਾਸ਼ ਕਾਲੌਨੀ 'ਚ ਰਹਿਣ ਵਾਲੇ ਯੂ. ਪੀ. ਦੇ ਇਕ ਪਰਿਵਾਰ ਦੇ ਘਰ 'ਚ ਦਾਖਲ ਹੋਏ ਇਕ ਵਿਅਕਤੀ ਨੇ ਚਾਕੂ ਦੀ ਨੌਕ 'ਤੇ ਪਹਿਲਾਂ 9 ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੋਤੀ ਦੀ ਇੱਜ਼ਤ ਬਚਾਉਣ ਲਈ 65 ਸਾਲਾਂ ਬਜ਼ੁਰਗ ਦਾਦੀ ਨੇ ਖੁਦ ਨੂੰ ਦਰਿੰਦੇ ਅੱਗੇ ਸੌਂਪ ਦਿੱਤਾ। 
ਇਸ ਸਬੰਧੀ ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੋਸ਼ੀ ਨੇ ਘਰ ਦੇ ਅੰਦਰ ਆ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਪੋਤੀ ਦੀ ਇੱਜ਼ਤ ਬਚਾਉਣ ਲਈ ਖੁਦ ਨੂੰ ਦਰਿੰਦੇ ਦੇ ਅੱਗੇ ਸੌਂਪ ਦਿੱਤਾ।  ਦੋਸ਼ੀ ਨੇ ਬੱਚਿਆਂ ਦੇ ਸਾਹਮਣੇ ਹੀ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਪੋਤੀ ਨੂੰ ਮਾਰਨ ਦੀ ਧਮਕੀ ਦੇ ਕੇ 9000 ਰੁਪਏ, ਇਕ ਮੋਬਾਈਲ ਫੋਨ ਤੇ ਸੋਨੇ ਦੇ ਟੋਪਸ ਲੈ ਕੇ ਫਰਾਰ ਹੋ ਗਿਆ। ਸ਼ਾਮ ਦੇ ਸਮੇਂ ਜਦੋਂ ਉਸ ਦਾ ਬੇਟਾ ਤੇ ਨੂੰਹ ਘਰ ਵਾਪਿਸ ਆਏ ਤਾਂ ਪੂਰੀ ਵਾਰਦਾਤ ਦਾ ਖੁਲਾਸਾ ਹੋਇਆ। ਕਾਲੌਨੀ ਦੇ ਲੋਕਾਂ ਦੀ ਮਦਦ ਨਾਲ ਇਸ ਵਾਰਦਾਤ ਦੀ ਸੂਚਨਾ ਉਨ੍ਹਾਂ ਨੇ ਪੁਲਸ ਦਿੱਤੀ। ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।