ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਸਥਾਪਿਤ ਹੋਇਆ ਨਵਾਂ ਪਲਾਂਟ, ਇਕ ਮਿੰਟ 'ਚ ਤਿਆਰ ਕਰੇਗਾ ਹਜ਼ਾਰ ਲਿਟਰ ਆਕਸੀਜਨ

05/31/2021 2:23:20 PM

ਅੰਮ੍ਰਿਤਸਰ (ਦਿਲਜੀਤ) - ਅੰਮ੍ਰਿਤਸਰ ਜ਼ਿਲ੍ਹੇ ’ਚ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਆਕਸੀਜਨ ਦੇ ਮਾਮਲੇ ਵਿੱਚ ਬਹੁਤ ਜਲਦੀ ਆਤਮ-ਨਿਰਭਰ ਹੋ ਜਾਵੇਗਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀ. ਆਰ. ਡੀ. ਓ. ਵੱਲੋਂ ਭੇਜਿਆ ਆਕਸੀਜਨ ਜਨਰੇਟਿੰਗ ਪਲਾਂਟ ਐਤਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਪਹੁੰਚ ਗਿਆ। ਸੋਮਵਾਰ ਯਾਨੀ ਅੱਜ ਪਲਾਂਟ ਦੀ ਇੰਸਟਾਲੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਇਕ ਹਫ਼ਤੇ ’ਚ ਸੰਪੰਨ ਹੋ ਜਾਵੇਗਾ। ਇਸ ਦੇ ਲੱਗਣ ਤੋਂ ਬਾਅਦ ਹਸਪਤਾਲ ਆਕਸੀਜਨ ਦੇ ਮਾਮਲੇ ’ਚ ਕਿਸੇ ਪਾਸੋ ਪਿੱਛੇ ਨਹੀਂ ਰਹੇਗਾ।

ਕੋਰੋਨਾ ਲਾਗ ਬੀਮਾਰੀ ਦੇ ਸਮੇਂ ਹਸਪਤਾਲ ਵਿੱਚ ਆਕਸੀਜਨ ਦੀ ਆਈ ਘਾਟ ਨੂੰ ਦੇਖਦੇ ਹੋਏ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀ. ਆਰ. ਡੀ. ਓ. ਵੱਲੋਂ ਪੀ.ਐੱਮ ਕੇਅਰ ਫੰਡ ਤੋਂ ਇਸ ਨੂੰ ਮੁਹੱਈਆਂ ਕਰਵਾਇਆ ਹੈ। ਦਰਅਸਲ ਆਕਸੀਜਨ ਜਨਰੇਟਿੰਗ ਪਲਾਂਟ ਦੀ ਖਰੀਦ ਤਾਂ ਸਤੰਬਰ-2020 ’ਚ ਹੋ ਚੁੱਕੀ ਸੀ ਅਤੇ ਇਹ ਮਸ਼ੀਨਰੀ ਫਰਾਂਸ ਤੋਂ ਦਰਾਮਦ ਕੀਤੀ ਜਾਣੀ ਸੀ। ਫਰਾਂਸ ’ਚ ਲਾਕਡਾਊਨ ਦੀ ਵਜ੍ਹਾ ਨਾਲ ਮਸ਼ੀਨਾਂ ਇੱਥੇ ਨਹੀਂ ਪਹੁੰਚ ਸਕੀਆਂ। ਡੀ. ਆਰ. ਡੀ. ਓ. ਨੇ ਇਸ ਨੂੰ ਫਰਾਂਸ ਤੋਂ ਮੰਗਵਾਉਣ ਦਾ ਰਸਤਾ ਪੱਧਰਾ ਕੀਤਾ ਅਤੇ ਹੁਣ ਇਹ ਜੀ. ਐੱਨ. ਡੀ. ਐੱਚ. ’ਚ ਹਨ। 

ਇਸ ਪਲਾਂਟ ਦੀ ਖਾਸੀਅਤ ਹੈ ਕਿ ਇਹ ਹਵਾ ਨੂੰ ਜ਼ਜ਼ਬ ਕਰ ਕੇ ਮੈਡੀਕਲ ਆਕਸੀਜਨ ਤਿਆਰ ਕਰ ਸਕਦਾ ਹੈ। ਇਕ ਮਿੰਟ ’ਚ ਇਕ ਹਜ਼ਾਰ ਲਿਟਰ ਆਕਸੀਜਨ ਬਣਾਈ ਜਾ ਸਕਦੀ ਹੈ। ਆਮ ਤੌਰ ’ਤੇ ਕੋਰੋਨਾ ਪੀੜਤ ਗੰਭੀਰ ਮਰੀਜ਼ ਨੂੰ ਇਕ ਮਿੰਟ ’ਚ 4 ਤੋਂ 6 ਲਿਟਰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਜਦੋਂਕਿ ਜ਼ਿਆਦਾ ਗੰਭੀਰ ਮਰੀਜ਼ 10 ਤੋਂ 15 ਲਿਟਰ ਆਕਸੀਜਨ ਜ਼ਜ਼ਬ ਕਰਦਾ ਹੈ। ਪਲਾਂਟ ਦੀ ਇੰਸਟਾਲੇਸ਼ਨ ਦਾ ਕੰਮ ਸੋਮਵਾਰ ਤੋਂ ਸ਼ੁਰੂ ਕੀਤਾ ਜਾਵੇਗਾ।

ਆਮ ਤੌਰ ’ਤੇ ਕੋਰੋਨਾ ਪੀੜਤ ਗੰਭੀਰ ਮਰੀਜ਼ ਨੂੰ ਇਕ ਮਿੰਟ ’ਚ 4 ਤੋਂ 6 ਲਿਟਰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਜਦੋਂਕਿ ਜ਼ਿਆਦਾ ਗੰਭੀਰ ਮਰੀਜ਼ 10 ਤੋਂ 15 ਲਿਟਰ ਆਕਸੀਜਨ ਜ਼ਜ਼ਬ ਕਰਦਾ ਹੈ। ਪਲਾਂਟ ਦੀ ਇੰਸਟਾਲੇਸ਼ਨ ਦਾ ਕੰਮ ਸੋਮਵਾਰ ਤੋਂ ਸ਼ੁਰੂ ਕੀਤਾ ਜਾਵੇਗਾ। ਆਕਸੀਜਨ ਜੈਨਰੇਟਿੰਗ ਪਲਾਂਟ ਲੱਗਣ ਨਾਲ ਹਸਪਤਾਲ ਪ੍ਰਸ਼ਾਸਨ ਨੂੰ ਇਧਰ-ਉੱਧਰ ਆਕਸੀਜਨ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਇੱਥੇ 16 ਟਨ ਸਮਰੱਥਾ ਵਾਲੇ ਦੋ ਆਕਸੀਜਨ ਟੈਂਕ ਹਨ, ਉਥੇ ਹੀ 500 ਆਕਸੀਜਨ ਸਿਲੰਡਰ ਵੀ ਹਨ। 


rajwinder kaur

Content Editor

Related News