ਲੰਮੇ ਸਮੇਂ ਤੋਂ ਬਾਅਦ ਸਕੂਲੀ ਬੱਚਿਆਂ ''ਚ ਖੁਸ਼ ਨਜ਼ਰ ਆਏ ਸਿੱਧੂ, ਬਦਲਿਆ ਮਿਜਾਜ਼

09/09/2019 4:07:25 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ਼ਾਇਰਾਨਾ ਅੰਦਾਜ ਤੇ ਜਿੰਦਾਦਿਲੀ ਲਈ ਜਾਣੇ ਜਾਂਦੇ ਸਿਆਸਤ ਦੇ 'ਗੁਰੂ' ਨਵਜੋਤ ਸਿੰਘ ਸਿੱਧੂ ਲੰਮੀ ਉਡੀਕ ਤੋਂ ਬਾਅਦ ਆਪਣੇ ਪੁਰਾਣੇ ਵਾਲੇ ਅੰਦਾਜ਼ 'ਚ ਨਜ਼ਰ ਆਏ।

ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਸਕੂਲਾਂ ਦਾ ਦੌਰਾ ਕੀਤਾ ਤੇ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ 'ਚ ਬਣੇ ਕਮਰਿਆਂ ਦੇ ਉਦਘਾਟਨ ਕੀਤਾ। ਇਸ ਦੌਰਾਨ ਜਿਵੇਂ ਹੀ ਸਿੱਧੂ ਬੱਚਿਆਂ 'ਚ ਪਹੁੰਚੇ ਤਾਂ ਫੋਟੋਆਂ ਤੇ ਸੈਲਫੀਆਂ ਲੈਣ ਦੀ ਹੋੜ ਲੱਗ ਗਈ। ਬੱਚਿਆਂ 'ਚ ਘਿਰੇ ਸਿੱਧੂ ਨੇ ਬੜੇ ਖੁਸ਼ੀ ਭਰੇ ਅੰਦਾਜ਼ 'ਚ ਨਾ ਸਿਰਫ ਉਨ੍ਹਾਂ ਨਾਲ ਫੋਟੋਆਂ ਖਿਚਵਾਈਆਂ ਸਗੋਂ ਸਾਰਿਆਂ ਨੂੰ ਚੁੱਪ ਕਰਵਾ ਕੇ ਬੱਚਿਆਂ ਨੂੰ ਸ਼ੇਅਰ ਸੁਣਾਇਆ।

Baljeet Kaur

This news is Content Editor Baljeet Kaur