ਜੀਜੇ ਨਾਲ ਮਿਲ ਕੇ ਮਾਰ-ਮੁਕਾਇਆ ਸਿਰ ਦਾ ਸਾਈਂ

05/24/2019 11:28:27 AM

ਅੰਮ੍ਰਿਤਸਰ (ਅਰੁਣ) : 14 ਦਸੰਬਰ 2015 ਨੂੰ ਪਿੰਡ ਬੁੱਟਰ ਦੇ ਕਮਾਦ ਵਾਲੇ ਖੇਤ 'ਚੋਂ ਮਿਲੀ ਇਕ ਵਿਅਕਤੀ ਦੀ ਲਾਸ਼ ਸਬੰਧੀ ਵਾਰਦਾਤ ਦੇ ਕਰੀਬ ਸਾਢੇ 3 ਸਾਲ ਮਗਰੋਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਜੀਜੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮਹਿਤਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪਿੰਡ ਮੜੀਅਲ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ 14 ਦਸੰਬਰ 2015 ਨੂੰ ਉਹ ਕਪੂਰਥਲੇ ਵਿਆਹ ਗਿਆ ਸੀ, ਉਸ ਦੇ ਛੋਟੇ ਭਰਾ ਸਰਬਜੀਤ ਸਿੰਘ (50) ਦੀ ਪਤਨੀ ਰਾਜਬੀਰ ਕੌਰ ਦੇ ਆਪਣੇ ਛੋਟੇ ਜੀਜੇ ਗੁਰਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਨ੍ਹਾਂ ਮਿਲ ਕੇ ਉਸ ਦੇ ਭਰਾ ਸਰਬਜੀਤ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਬੁੱਟਰ ਦੇ ਕਮਾਦ ਵਿਚ ਸੁੱਟ ਦਿੱਤਾ। ਉਸ ਵੇਲੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਸੀ, ਬਾਅਦ ਵਿਚ ਲਾਸ਼ ਦਾ ਡੀ. ਐੱਨ. ਏ. ਟੈਸਟ ਕਰਵਾਇਆ ਤਾਂ ਰਿਪੋਰਟ ਉਸ ਦੀ ਮਾਤਾ ਨਾਲ ਮੇਲ ਖਾਧੀ, ਜਿਸ ਤੋਂ ਖੁਲਾਸਾ ਹੋਇਆ ਕਿ ਇਹ ਲਾਸ਼ ਉਸ ਦੇ ਭਰਾ ਸਰਬਜੀਤ ਸਿੰਘ ਦੀ ਹੈ। ਇਕ ਮਹੀਨਾ ਪਹਿਲਾਂ ਆਏ ਇਨ੍ਹਾਂ ਮੁਲਜ਼ਮਾਂ ਨੇ ਸਰਬਜੀਤ ਦੀ ਮੌਤ ਸਬੰਧੀ ਰਾਜ਼ੀਨਾਮਾ ਕਰਨ ਲਈ ਵੀ ਕਿਹਾ ਸੀ। ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਸਰਬਜੀਤ ਸਿੰਘ ਦੀ ਪਤਨੀ ਰਾਜਬੀਰ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਦਾਬਾਵਾਲੀ ਅਤੇ ਉਸ ਦੇ ਛੋਟੇ ਜੀਜੇ ਗੁਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਖੋਦੇ ਬੇਟ (ਗੁਰਦਾਸਪੁਰ) ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

Baljeet Kaur

This news is Content Editor Baljeet Kaur