ਅੰਮ੍ਰਿਤਸਰ-ਮੁੰਬਈ ਦੀ ਉਡਾਣ ਦਾ ਸਮਾਂ ਬਦਲਿਆ

09/30/2018 9:39:23 AM

ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਤੋਂ ਮੁੰਬਈ ਨਾਂਦੇੜ ਜਾਣ ਵਾਲੀ ਉਡਾਣ ਨੰ. ਏ 1-649/815 ਦੇ ਸਮੇਂ 'ਚ ਤਬਦੀਲੀ ਲਿਆਉਂਦੇ ਹੋਏ ਜਹਾਜ਼ ਕੰਪਨੀ ਨੇ ਇਸ ਉਡਾਣ ਦੇ ਜਾਣ ਦਾ ਸਮਾਂ 11:45 ਵਜੇ ਤੈਅ ਕੀਤਾ ਹੈ। ਇਸ ਤੋਂ ਪਹਿਲਾਂ ਇਹ ਉਡਾਣ ਸਵੇਰੇ 10 ਵੱਜ ਕੇ 5 ਮਿੰਟ 'ਤੇ ਅੰਮ੍ਰਿਤਸਰ ਪੁੱਜਣ  ਤੋਂ ਬਾਅਦ 10:55 'ਤੇ ਰਵਾਨਾ ਹੁੰਦੀ ਸੀ, ਜੋ ਹੁਣ ਸਵੇਰੇ 11:45 'ਤੇ ਰਵਾਨਾ ਹੋ ਕੇ ਬਾਅਦ ਦੁਪਹਿਰ 1:25 'ਤੇ ਮੁੰਬਈ ਪੁੱਜੇਗੀ। ਇਹ ਉਡਾਣ ਹਫ਼ਤੇ ਵਿਚ 2 ਦਿਨ ਸ਼ਨੀਵਾਰ ਤੇ ਐਤਵਾਰ ਚੱਲਦੀ ਹੈ।