ਮੰਦਬੁੱਧੀ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

06/26/2018 12:57:28 PM

ਅੰਮ੍ਰਿਤਸਰ (ਅਰੁਣ) : ਘਰੋਂ ਦੁੱਧ ਲੈਣ ਗਈ ਇਕ 13 ਸਾਲਾ ਮੰਦਬੁੱਧੀ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਥਾਣਾ ਕੰਟੋਨਮੈਂਟ ਦੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। 
ਇਸ ਸਬੰਧੀ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਘਰੋਂ ਦੁੱਧ ਲੈਣ ਗਈ ਉਸ ਦੀ ਮੰਦਬੁੱਧੀ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਲਵ ਸਿੰਘ ਵਾਸੀ ਗੁੰਮਟਾਲਾ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ।