ਅੰਮ੍ਰਿਤਸਰ : ਲੁੱਟ ਦੀ ਨੀਅਤ ਨਾਲ ਆਏ ਨਕਾਬਪੋਸ਼ ਲੁਟੇਰਿਆਂ ਨੇ ਚਲਾਈ ਗੋਲੀ, ਨੌਕਰ ਦੀ ਮੌਤ

04/01/2021 12:23:49 AM

ਅੰਮ੍ਰਿਤਸਰ (ਵਿਪਨ ਅਰੋੜਾ)-ਕਰਿਆਨੇ ਦੀ ਦੁਕਾਨ 'ਤੇ ਲੁੱਟ ਦੇ ਇਰਾਦੇ ਨਾਲ ਆਏ ਦੋ ਨਕਾਬਪੋਸ਼ ਵਿਅਕਤੀਆਂ ਵਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਦੁਕਾਨ ਵਿਚ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦੁਕਾਨ ਮਾਲਕ ਅਨਿਲ ਨੇ ਦੱਸਿਆ ਕਿ ਉਸ ਦਾ ਮੇਨ ਬਾਜ਼ਾਰ ਮਾਤਾ ਕੌਲਾਂ ਮਾਰਗ ਵਿਖੇ ਅਨਿਲ ਸਟੋਰ ਨਾਮਕ ਕਰਿਆਨਾ ਸਟੋਰ ਹੈ ਅਤੇ ਰਾਤ ਨੂੰ ਤਕਰੀਬਨ 9 ਵਜੇ ਉਹ ਦੁਕਾਨ ਵਧਾ ਰਹੇ ਸਨ, ਜਿਸ ਦੌਰਾਨ ਦੁਕਾਨ ਵਿਚ 2 ਅਣਪਛਾਤੇ ਨਕਾਬਪੋਸ਼ ਵਿਅਕਤੀ ਆਏ ਅਤੇ ਕੁਝ ਚੀਜ ਦੀ ਮੰਗ ਕਰਨ ਲੱਗੇ।

ਇਹ ਵੀ ਪੜੋ -ਜਲੰਧਰ ਦੇ ਪੀ.ਏ.ਪੀ. ਗੇਟ 'ਤੇ ਚੱਲੀ ਗੋਲੀ ਦੀ ਵੀਡੀਓ ਆਈ ਸਾਹਮਣੇ

ਇਸ ਦੌਰਾਨ ਉਹ ਦੁਕਾਨ ਦੇ ਅੰਦਰ ਆ ਗਏ ਪਰ ਦੁਕਾਨਦਾਰ ਨੂੰ ਸ਼ੱਕ ਹੋਇਆ ਤਾਂ ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਦੁਕਾਨਦਾਰ ਤਾਂ ਕਿਸੇ ਤਰ੍ਹਾਂ ਬੱਚ ਗਿਆ ਪਰ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਦੇ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਲੱਗੀ ਤਾਂ ਉਹ ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਨਕਾਬਪੋਸ਼ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜਿਆ ਜਾ ਸਕੇ। ਪੁਲਸ ਕਮਿਸ਼ਨਰ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

Sunny Mehra

This news is Content Editor Sunny Mehra