ਲੰਡਨ ਤੋਂ ਆਏ 1550 ਮੁਸਾਫ਼ਰਾਂ ’ਚੋਂ 709 ਟਰੇਸ

12/26/2020 11:02:47 AM

ਅੰਮਿ੍ਰਤਸਰ (ਦਲਜੀਤ): ਲੰਡਨ ਤੋਂ ਆਏ 1550 ਮੁਸਾਫ਼ਰਾਂ ’ਚੋਂ ਭਾਰਤ ਸਰਕਾਰ ਵਲੋਂ 709 ਨੂੰ ਟਰੇਸ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਮੁਸਾਫ਼ਰਾਂ ਨੂੰ ਲੱਭਣ ਦੀ ਪ੍ਰਕਿਰਿਆ ਜਾਰੀ ਹੈ। ਪੰਜਾਬ ਨਾਲ ਸਬੰਧਤ 315 ਮੁਸਾਫ਼ਰਾਂ ਨੂੰ ਲੱਭਣ ਲਈ ਸਿਹਤ ਵਿਭਾਗ ਵਲੋਂ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਅੰਮਿ੍ਰਤਸਰ ’ਚ ਵਿਭਾਗ ਵਲੋਂ 44 ਮੁਸਾਫ਼ਰਾਂ ’ਚੋਂ 10 ਨੂੰ ਟਰੇਸ ਕਰ ਲਿਆ ਗਿਆ ਹੈ। 6 ਨੂੰ ਪ੍ਰਾਈਵੇਟ ਹੋਟਲਾਂ ’ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਦੋਂ ਕਿ ਇਕ ਯਾਤਰੀ ਪ੍ਰਾਈਵੇਟ ਹਸਪਤਾਲ ’ਚ ਇਲਾਜ ਅਧੀਨ ਹੈ ਅਤੇ ਬਾਕੀ 3 ਜਲੰਧਰ ਅਤੇ ਚੰਡੀਗੜ੍ਹ ਜਾ ਚੁੱਕੇ ਹਨ। ਇਹ ਸਾਰੇ ਯਾਤਰੀ ਇਕ ਮਹੀਨੇ ਦੀ ਮਿਆਦ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਏਅਰਪੋਰਟ ’ਤੇ ਉਤਰੇ ਸਨ।

ਇਹ ਵੀ ਪੜ੍ਹੋ – ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

ਪਿਛਲੇ ਤਿੰਨ ਦਿਨਾਂ ’ਚ ਪੰਜਾਬ ਸਰਕਾਰ ਹੁਣ ਤਕ ਸਿਰਫ਼ 709 ਲੋਕਾਂ ਨੂੰ ਹੀ ਟਰੇਸ ਕਰ ਸਕੀ ਹੈ। ਇਨ੍ਹਾਂ ’ਚ ਪੰਜਾਬ ਦੇ 315 ਯਾਤਰੀ ਹਨ, ਜਦੋਂ ਕਿ ਅੰਮਿ੍ਰਤਸਰ  ਦੇ 44 ਹਨ । ਪਿਛਲੇ ਇਕ ਮਹੀਨੇ ’ਚ 7 ਫ਼ਲਾਈਟਾਂ ਜ਼ਰੀਏ ਭਾਰਤ ਦੇ ਵੱਖ-ਵੱਖ ਏਅਰਪੋਰਟਾਂ ’ਤੇ ਪੁੱਜੇ ਇਨ੍ਹਾਂ ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ ਸੀ ਅਤੇ 20 ਤੋਂ ਵੱਧ ਪਾਜ਼ੇਟਿਵ ਪਾਏ ਗਏ ਸਨ । ਇਨ੍ਹਾਂ ’ਚ ਪੰਜਾਬ ਦੇ 8 ਪਾਜ਼ੇਟਿਵ ਸਨ। ਬਾਕੀ ਸਾਰੇ ਨੈਗੇਟਿਵ ਸਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇੱਥੇ ਚਰਚਾ ਕਰਨਾ ਜ਼ਰੂਰੀ ਹੈ ਕਿ ਲੰਡਨ ਤੋਂ ਆਇਆ ਦਿੱਲੀ ਦਾ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਹ ਲੁਧਿਆਣਾ ਵੀ ਪਹੁੰਚ ਗਿਆ ਸੀ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਇਕ ਜਨਾਨੀ ਦਿੱਲੀ ’ਚ ਚਕਮਾ ਦੇ ਕੇ ਆਂਧਰਾ ਪ੍ਰਦੇਸ਼ ਪਹੁੰਚ ਗਈ। ਉਹ ਵੀ ਪਾਜ਼ੇਟਿਵ ਪਾਈ ਗਈ ਹੈ। ਦੋਵਾਂ ਨੂੰ ਟਰੇਸ ਕਰ ਲਿਆ ਗਿਆ ਹੈ। ਸਿਵਲ ਸਰਜਨ ਅੰਮਿ੍ਰਤਸਰ ਡਾ. ਆਰ. ਐੱਸ. ਸੇਠੀ ਨੇ ਦੱਸਿਆ ਕਿ ਅਸÄ 709 ਲੋਕਾਂ ਨਾਲ ਸੰਪਰਕ ਕਰ ਚੁੱਕੇ ਹਾਂ। ਇਨ੍ਹਾਂ ਦੀ ਨਿਗਰਾਨੀ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ –  ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

Baljeet Kaur

This news is Content Editor Baljeet Kaur