ਹੁਣ ਵਕੀਲਾਂ ਨੂੰ ਵੀ ਮਿਲਣ ਲੱਗੀਆਂ ਜੇਲਾਂ ''ਚੋਂ ਧਮਕੀਆਂ

09/21/2019 1:16:32 PM

ਅੰਮ੍ਰਿਤਸਰ (ਜਸ਼ਨ) : ਜਲਿਆਂਵਾਲਾ ਬਾਗ ਕੋਲ ਰਹਿਣ ਵਾਲੀ ਵਕੀਲ ਸਿਮਰਪ੍ਰੀਤ ਕੌਰ ਤੇ ਉਸ ਦੇ ਪਤੀ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਦਮਾਸ਼ਾਂ ਵਲੋਂ ਫੋਨ ਕਰਵਾ ਕੇ ਧਮਕਾਇਆ ਜਾ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੱਟੜਾ ਜਲਿਆਂਵਾਲਾ ਕੋਲ ਉਨ੍ਹਾਂ ਦਾ ਪਲਾਟ ਸੀ, ਜੋ ਕਿ ਕਾਫੀ ਸਮਾਂ ਪਹਿਲਾਂ ਇਕ ਵਿਅਕਤੀ ਨੂੰ ਵੇਚਿਆ ਸੀ, ਜਿਸ ਦਾ ਲਿਖਤੀ ਇਕਰਾਰਨਾਮਾ ਵੀ ਹੋਇਆ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਉਹ ਪਲਾਟ ਦੀ ਰਜਿਸਟਰੀ ਨਹੀਂ ਕਰਵਾ ਰਿਹਾ। ਉਲਟਾ ਉਨ੍ਹਾਂ ਦੇ ਘਰ ਬਦਮਾਸ਼ ਕਿਸਮ ਦੇ ਆਦਮੀਆਂ ਨੂੰ ਭੇਜ ਰਿਹਾ ਹੈ ਤੇ ਜੇਲ 'ਚ ਬੰਦ ਬਦਮਾਸ਼ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਹ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਹਰ ਵੇਲੇ ਆਪਣੇ ਪਰਿਵਾਰ ਦੀ ਚਿੰਤਾ ਰਹਿੰਦੀ ਹੈ। ਇਸ ਪ੍ਰਤੀ ਪੁਲਸ ਕਮਿਸ਼ਨਰ ਗਿੱਲ ਨੇ ਉਨ੍ਹਾਂ ਦੀ ਪੀੜ ਸੁਣ ਕੇ ਪੁਲਸ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਨੂੰ ਇਸ ਸ਼ਿਕਾਇਤ ਦੀ ਜਾਂਚ ਸੌਂਪ ਦਿੱਤੀ ਅਤੇ ਕਿਹਾ ਕਿ ਉਹ ਇਸ ਮਾਮਲੇ 'ਚ ਤੁਰੰਤ ਐਕਸ਼ਨ ਲੈਣ।

Baljeet Kaur

This news is Content Editor Baljeet Kaur