ਜਲਿਆਂਵਾਲਾ ਬਾਗ ਨੂੰ ਬਣਾਇਆ ਜਾਵੇਗਾ ਸੰਸਾਰ ਦਾ ਸਭ ਤੋਂ ਖੂਬਸੂਰਤ ਸਮਾਰਕ

01/10/2019 9:11:09 AM

ਅੰਮ੍ਰਿਤਸਰ/ਚੰਡੀਗੜ (ਕਮਲ, ਸ਼ਰਮਾ) : ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ  ਦੀ ਧਰਤੀ ਜਲਿਆਂਵਾਲਾ ਬਾਗ ਨੂੰ ਦੇਸ਼-ਵਿਦੇਸ਼ ਦਾ ਹਰ ਆਦਮੀ ਨਮਨ ਕਰਦਾ ਹੈ। ਕੇਂਦਰ ਸਰਕਾਰ ਵੀ ਇਸ ਪਵਿੱਤਰ ਸ਼ਹੀਦੀ ਸਥਾਨ ਨੂੰ ਵਿਕਸਿਤ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ। ਪ੍ਰਦੇਸ਼ ਭਾਜਪਾ ਪ੍ਰਧਾਨ, ਰਾਜ ਸਭਾ ਸੰਸਦ ਮੈਂਬਰ ਤੇ ਜਲਿਆਂਵਾਲਾ ਬਾਗ ਦੇ ਟਰੱਸਟੀ ਸ਼ਵੇਤ ਮਲਿਕ ਵਲੋਂ ਇਸ  ਸਥਾਨ ਨੂੰ ਵਿਕਸਿਤ ਕਰਨ ਅਤੇ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਇਸ ਦੇ ਇਤਿਹਾਸ ਨਾਲ ਰੂ-ਬ-ਰੂ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸੇ  ਕਾਰਨ ਮਲਿਕ ਵਲੋਂ ਇਸ ਇਤਿਹਾਸਕ ਜਗ੍ਹਾ ਦੇ ਮਹੱਤਵ ਨੂੰ ਦੁਨੀਆ ਸਾਹਮਣੇ ਲਿਆਉਣ ਕਾਰਨ ਮਲਿਕ ਵਲੋਂ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਦੀ ਪ੍ਰਧਾਨਗੀ 'ਚ  ਟਰੱਸਟ ਵਲੋਂ ਜਲਿਆਂਵਾਲਾ ਬਾਗ ਦੇ ਵਿਕਾਸ ਦਾ ਬਲਿਊ ਪ੍ਰਿੰਟ ਤਿਆਰ ਕਰ ਕੇ ਇਸ ਦੇ ਵਿਕਾਸ ਦਸਤਾਵੇਜ਼ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਤੇ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੂੰ ਜਲਿਆਵਾਲਾਂ ਬਾਗ ਦੇ ਵਿਕਾਸ ਲਈ ਧੰਨਵਾਦ ਕੀਤਾ।

ਮਲਿਕ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਹ ਇਸ ਦੇ ਟਰੱਸਟੀ ਬਣਾਏ ਗਏ ਤੇ ਟਰੱਸਟ ਦੀ ਤੇਜ਼ੀ ਨਾਲ ਚੱਲੀ ਕਾਰਵਾਈ ਕਾਰਨ ਜਲਿਆਂਵਾਲਾ ਬਾਗ ਦੇ ਵਿਕਾਸ ਦਸਤਾਵੇਜ਼ ਪਾਸ ਹੋ ਸਕੇ ਹਨ। ਇਸ ਦੇ ਨਾਲ ਸਬੰਧਤ ਦਿੱਲੀ 'ਚ ਇਕ ਉੱਚ ਪੱਧਰੀ ਬੈਠਕ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਦੀ ਪ੍ਰਧਾਨਗੀ ਆਯੋਜਿਤ ਕੀਤੀ ਗਈ, ਜਿਸ ਵਿਚ ਜਲਿਆਂਵਾਲਾ ਬਾਗ ਦੇ ਟਰੱਸਟੀ ਸ਼ਵੇਤ ਮਲਿਕ, ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਤੇ ਟਰੱਸਟੀ, ਊਸ਼ਾ ਸ਼ਰਮਾ ਡਾਇਰੈਕਟਰ ਜਨਤੱਤਵ ਵਿਭਾਗ, ਜ਼ੁਲਫਕਾਰ ਅਲੀ ਖੇਤਰੀ ਮੁਖੀ ਪੁਰਾਤੱਤਵ ਵਿਭਾਗ ਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ। ਇਸ ਬੈਠਕ 'ਚ ਆਰਕੀਟੈਕਟ ਵੰਦਨਾ ਰਾਜ ਵਲੋਂ ਜਲਿਆਂਵਾਲਾ ਬਾਗ ਦੇ ਵਿਕਾਸ ਨਾਲ ਸਬੰਧਤ ਦਸਤਾਵੇਜ਼ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।

Baljeet Kaur

This news is Content Editor Baljeet Kaur