ਪੁਰਾਣੇ ਸ਼ਹਿਰ ਦੇ ਇਲਾਕੇ ’ਚ ‘2 ਨੰਬਰੀ’ ਸ਼ਰਾਬ ਦਾ ਗੜ੍ਹ, ਡਿੱਗਾ ਸਰਕਾਰ ਦਾ ਰੈਵੇਨਿਊ

11/10/2021 2:12:00 PM

ਅੰਮ੍ਰਿਤਸਰ (ਇੰਦਰਜੀਤ) - ਜ਼ਿਲ੍ਹੇ ’ਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਕਾਰਨ ਸ਼ਰਾਬ ਦੇ ਠੇਕੇਦਾਰਾਂ ਦੀ ਵਿਕਰੀ ਦਾ ਗ੍ਰਾਫ਼ ਡਿੱਗ ਰਿਹਾ ਹੈ। ਵੱਡੀ ਗੱਲ ਹੈ ਕਿ ਪਿਛਲੇ ਸਾਲ ਜਿੱਥੇ ਲਾਕਡਾਊਨ ਕਾਰਨ ਲੋਕਾਂ ਦੀ ਮਾਲੀ ਹਾਲਤ ਬੇਹੱਦ ਕਮਜ਼ੋਰ ਸੀ, ਜਿਸਦੇ ਬਾਵਜੂਦ ਠੇਕੇਦਾਰਾਂ ਦੀ ਵਿਕਰੀ ’ਚ 20 ਫੀਸਦੀ ਘੱਟ ਦਰਜ ਕੀਤੀ ਜਾ ਰਹੀ ਹੈ। ਜ਼ਿਲ੍ਹੇ ’ਚ ਸ਼ਰਾਬ ਦੀ ਵਿਕਰੀ ਦਾ ਗ੍ਰਾਫ਼ ਡਿੱਗਣ ਦਾ ਮੁੱਖ ਕਾਰਨ ਪੁਰਾਣੇ ਸ਼ਹਿਰ ਦੀ ਸੇਲ ਹੈ, ਜਿੱਥੇ ਸ਼ਰਾਬ ਦੇ ਠੇਕੇ ਨਾ ਹੋਣ ਕਾਰਨ ਅੰਦਰ ਦੇ ਸ਼ਹਿਰ ’ਚ ਲਗਭਗ ਇਕ ਤਿਹਾਈ ਹਿੱਸਾ ਠੇਕੇਦਾਰਾਂ ਦੀ ਸੇਲ ਤੋਂ ਘੱਟ ਹੋ ਰਿਹਾ ਹੈ। ਸ਼ਹਿਰ ਦੇ 60 ਫ਼ੀਸਦੀ ਹੋਟਲ, ਰੈਸਟੋਰੈਂਟ ਅਤੇ ਢਾਬੇ ਹਨ, ਜਿੱਥੇ ਬਾਹਰੋਂ ਆਉਣ ਵਾਲੇ ਟੂਰਿਸਟ ਠਹਿਰਦੇ ਹਨ ਅਤੇ ਖਾਣਾ ਖਾਂਦੇ ਹਨ।

ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੀ ਹਾਲਤ : 
ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਗਏ 12 ਗੇਟਾਂ ਅੰਦਰ ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ ਹੈ। ਕਾਨੂੰਨ ਅਤੇ ਨਿਯਮਾਂ ਮੁਤਾਬਕ ਅੰਦਰੂਨੀ ਇਲਾਕਿਆਂ ’ਚ ਸ਼ਰਾਬ ਦੀ ਵਿਕਰੀ ਬੰਦ ਹੈ ਅਤੇ ਸ਼ਰਾਬ ਦੇ ਠੇਕੇ ਵੀ ਇਸ ਪੁਰਾਣੇ ਸ਼ਹਿਰ ਦੀ ਹੱਦ ਤੋਂ ਬਾਹਰ ਹਨ। ਇਸ ਦਾ ਮੁਨਾਫ਼ਾ ਚੁੱਕ ਕੇ ਦੋ ਨੰਬਰ ’ਚ ਸ਼ਰਾਬ ਵੇਚਣ ਵਾਲੇ ਸ਼ਹਿਰ ਦੇ ਅੰਦਰ ਸਰਗਰਮ ਹੋ ਗਏ ਹਨ। ਵੱਡੀ ਗੱਲ ਹੈ ਕਿ ਇੱਥੇ ਸਪਲਾਈ ਕੀਤੀ ਜਾਣ ਵਾਲੀ ਸ਼ਰਾਬ ਦੂਜੇ ਪ੍ਰਦੇਸ਼ਾਂ ਤੋਂ ਆਉਂਦੀ ਹੈ, ਜਿਸ ’ਚ ਚੰਡੀਗੜ੍ਹ ਅਤੇ ਹਰਿਆਣਾ ਦੀ ਡਿਸਟਲਰੀਆਂ ਤੋਂ ਆਉਣ ਵਾਲੀ ਸ਼ਰਾਬ ਬੇਤਹਾਸ਼ਾ ਵੇਚੀ ਜਾਂਦੀ ਹੈ।

ਜਦੋਂ ਕਿ ਅੰਮ੍ਰਿਤਸਰ ਦੇ ਪੁਰਾਣੀ ਸ਼ਹਿਰ ਦੇ ਅੰਦਰ ਕਟੜਾ ਖਜ਼ਾਨਾ, ਸ਼ਕਤੀਨਗਰ, ਛੋਟੀ ਢਾਬ, ਭੂਸ਼ਣਪੁਰਾ, ਸੁਲਤਾਨ ਵਿੰਡ ਆਦਿ ਗੇਟ ਦੇ ਨਾਲ-ਨਾਲ ਸ਼ਹਿਰ ਦੇ ਅੰਦਰੂਨੀ ਇਲਾਕੇ ਕਟੜਾ ਬੱਗੀਆਂ ਆਦਿ 50 ਦੇ ਕਰੀਬ ਅਜਿਹੇ ਇਲਾਕੇ ਹਨ, ਜਿੱਥੇ ਦੋ ਨੰਬਰ ’ਚ ਸ਼ਰਾਬ ਵੇਚਣ ਵਾਲੇ ਸਰਗਰਮ ਹਨ। ਸ਼ਹਿਰ ਦੇ ਬਾਹਰ ਹਾਥੀ ਗੇਟ, ਹਾਲ ਗੇਟ, ਲੋਹਗੜ ਗੇਟ, ਸਿਕੰਦਰੀ ਗੇਟ, ਲਾਹੌਰੀ ਗੇਟ, ਖਜ਼ਾਨਾ ਗੇਟ, ਹਕੀਮਾਂ ਗੇਟ, ਗਿਲਵਾਲੀ ਗੇਟ, ਸੁਲਤਾਨਵਿੰਡ ਗੇਟ, ਸ਼ੇਰਾ ਵਾਲਾ ਗੇਟ, ਮਹਾ ਸਿੰਘ ਗੇਟ, ਰਾਮਬਾਗ ਗੇਟ ਦੇ ਬਾਹਰ ਵੱਲ ਸ਼ਰਾਬ ਦੇ ਠੇਕੇ ਹਨ।

ਸ਼ਰਾਬ ਦੇ ਠੇਕਿਆਂ ਤੋਂ ਵਿਕਦੀ ਹੈ ਅੱਧੇ ਰੇਟ ’ਚ ਸ਼ਰਾਬ :
ਸ਼ਰਾਬ ਦੇ ਠੇਕੇਦਾਰ ਪੰਜਾਬ ਸਰਕਾਰ ਨੂੰ ਪੂਰਾ ਟੈਕਸ ਦੇ ਕੇ ਮਟੀਰੀਅਲ ਵੇਚਦੇ ਹਨ, ਉਥੇ ਹੀ ਦੋ ਨੰਬਰ ’ਚ ਸ਼ਰਾਬ ਵੇਚਣ ਵਾਲੇ ਪੂਰੇ ਸ਼ਹਿਰ ਨੂੰ ਘੇਰ ਕੇ ਬੈਠੇ ਹਨ। ਸ਼ਰਾਬ ਦੇ ਠੇਕਿਆਂ ’ਤੇ ਇਕੋ ਜਿਹੀ ਬੋਤਲ 8 ਸੌ ਤੋਂ 1 ਹਜ਼ਾਰ ਰੁਪਏ ’ਚ ਵਿਕਦੀ ਹੈ ਉਥੇ ਦੋ ਨੰਬਰੀ ਦੂਜੇ ਸ਼ਹਿਰਾਂ ਤੋਂ ਮਟੀਰੀਅਲ ਆ ਕੇ ਇਸ ਤੋਂ 40 ਤੋਂ 45 ਫ਼ੀਸਦੀ ਕੀਮਤ ’ਤੇ ਸ਼ਰਾਬ ਵੇਚ ਦਿੰਦੇ ਹੈ।

ਨਾਜਾਇਜ਼ ਸ਼ਰਾਬ ਦੀ ਦਿੱਤੀ ਜਾਂਦੀ ਹੈ ਹੋਮ ਸਪਲਾਈ :
ਸ਼ਰਾਬ ਦੇ ਠੇਕੇਦਾਰ ਇਕੋ ਜਿਹੇ ਤੌਰ ’ਤੇ ਜੇਕਰ ਇਕ ਸ਼ਰਾਬ ਦੀ ਬੋਤਲ 850 ਰੁਪਏ ’ਚ ਵੇਚਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਉਥੇ ਬੋਤਲ ਗਾਹਕਾਂ ਨੂੰ 500 ਤੋਂ ਵੀ ਘੱਟ ਵੇਚ ਦਿੰਦੇ ਹਨ। ਜੇਕਰ 12 ਬੋਤਲਾਂ ਸ਼ਰਾਬ ਦੀ ਪੇਟੀ ਲੈਣੀ ਹੋਵੇ ਤਾਂ ਸ਼ਰਾਬ ਚਾਰ ਸੌ ਰੁਪਏ ’ਚ ਪ੍ਰਤੀ ਬੋਤਲ ਵਿਕ ਜਾਂਦੀ ਹੈ। ਵੱਡੀ ਗੱਲ ਹੈ ਕਿ ਦੋ ਨੰਬਰੀ ਵੱਲੋਂ ਸ਼ਰਾਬ ਦੀ ਡਿਲੀਵਰੀ ਘਰ ਤਕ ਜਾ ਕਰ ਦਿੱਤੀ ਜਾਂਦੀ ਹੈ।

ਸ਼ਰਾਬ ਦੇ ਕਾਰੋਬਾਰੀਆਂ ਲਈ ਕਾਫ਼ੀ ਨਹੀਂ ਆਬਕਾਰੀ ਐਕਟ :
ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਆਬਕਾਰੀ ਐਕਟ 61 / 1 / 14 ਅਪਰਾਧੀ ਲੋਕਾਂ ਲਈ ਕਾਫ਼ੀ ਨਹੀਂ ਹੈ। ਸ਼ਰਾਬ ਸਮੱਗਲਰ ਪੁਲਸ ਦੇ ਸ਼ਿਕੰਜੇ ’ਚ ਆਉਣ ਬਾਅਦ ਮੀਡੀਆ ਤਕ ਪੁੱਜਦਾ ਹੈ ਤਾਂ ਖ਼ਬਰ ਆਉਣ ਤੋਂ ਪਹਿਲਾਂ ਉਸ ਦੀ ਜ਼ਮਾਨਤ ਥਾਣੇ ’ਚ ਹੋ ਜਾਂਦੀ ਹੈ। ਇਹ ਸਿਲਸਿਲਾ ਵਰ੍ਹਿਆਂ ਤੋਂ ਚਲਿਆ ਆ ਰਿਹਾ ਹੈ।

ਸੰਘਣੀ ਟ੍ਰੈਫਿਕ ’ਚ ਨਹੀਂ ਹੋ ਪਾਉਂਦੀ ਨਾਜਾਇਜ਼ ਸ਼ਰਾਬ ਦੀ ਚੈਕਿੰਗ !
ਕਰੋੜਾਂ ਰੁਪਏ ਦੀ ਨਿੱਤ ਸ਼ਰਾਬ ਵਿਕਣ ਦੇ ਬਾਵਜੂਦ ਇਨ੍ਹਾਂ ਦੇ ਕਾਰੋਬਾਰੀਆਂ ਨੂੰ ਫੜਣਾ ਸੌਖਾ ਨਹੀਂ ਹੈ। ਸੜਕਾਂ ’ਤੇ ਜਾਮ ਅਤੇ ਸੰਘਣੀ ਟ੍ਰੈਫਿਕ ਕਾਰਨ ਵਾਹਨਾਂ ਦਾ ਤੇਜ਼ ਚੱਲਣਾ ਤਾਂ ਦੂਰ ਪੈਦਲ ਵਿਅਕਤੀ ਦੀ ਰਫ਼ਤਾਰ ’ਤੇ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਇਹੀ ਕਾਰਨ ਹੈ ਕਿ ਆਉਣ ਜਾਣ ਵਾਲੇ ਵਾਹਨਾਂ ਦੀ ਪੁਲਸ ਚੈਕਿੰਗ ਨਹੀਂ ਕਰ ਸਕਦੀ।

ਕੀ ਕਹਿੰਦੇ ਹਨ ਅਧਿਕਾਰੀ?
ਜ਼ਿਲ੍ਹਾ ਆਬਕਾਰੀ ਅਧਿਕਾਰੀ ਸੁਖਜੀਤ ਸਿੰਘ ਨੇ ਕਿਹਾ ਹੈ ਕਿ ਸ਼ਰਾਬ ਸਮੱਗਲਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਪੂਰੇ ਸਾਲ ’ਚ ਲੱਖਾਂ ਲਿਟਰ ਸ਼ਰਾਬ ਬਰਾਮਦ ਹੋ ਚੁੱਕੀ ਹੈ ਅਤੇ ਕਈ ਇਲਾਕਿਆਂ ’ਚ ਨਾਜਾਇਜ਼ ਸ਼ਰਾਬ ਦੇ ਗੜ ਤੋੜੇ ਗਏ ਹਨ। ਆਉਣ ਵਾਲੇ ਸਮੇਂ ’ਚ ਸ਼ਹਿਰੀ ਇਲਾਕਿਆਂ ਦੇ ਅੰਦਰ ਆਪ੍ਰੇਸ਼ਨ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕੇ ’ਚ ਸ਼ਰਾਬ ਦੇ ਠੇਕੇ ਨਾ ਹੋਣ ਕਾਰਨ ਲੋਕ ਬਾਹਰੋਂ ਸ਼ਰਾਬ ਲੈ ਆਉਂਦੇ ਹਨ। ਆਬਕਾਰੀ ਵਿਭਾਗ ਇਸਦਾ ਪੂਰਾ ਨੋਟਿਸ ਲਵੇਗਾ। ਉਨ੍ਹਾਂ ਲੋਕਾਂ ਨੂੰ ਚੇਤੰਨ ਕਰਦੇ ਹੋਏ ਕਿਹਾ ਕਿ ਬਾਹਰੋਂ ਸ਼ਰਾਬ ਖਰੀਦਣ ਤੋਂ ਗੁਰੇਜ਼ ਕਰਨ, ਕਿਉਂਕਿ ਇਸ ’ਚ ਕਈ ਲੋਕ ਗਲਤ ਸ਼ਰਾਬ ਵੀ ਵੇਚ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੈ।
 

rajwinder kaur

This news is Content Editor rajwinder kaur