4 ਲੱਖ 46 ਹਜ਼ਾਰ ਪੌਦੇ ਲਗਾ ਚੁੱਕੇ ਹਨ ਰੋਹਿਤ ਮੇਹਰਾ, ਲਿਮਕਾ ਬੁੱਕ ''ਚ ਨਾਂ ਹੋਇਆ ਦਰਜ

03/25/2019 3:19:38 PM

ਅੰਮ੍ਰਿਤਸਰ(ਵੈੱਬ ਡੈਸਕ) : ਆਈ.ਆਰ.ਐੱਸ. ਅਧਿਕਾਰੀ ਰੋਹਿਤ ਮੇਹਰਾ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਦੇਸ਼ ਭਰ ਵਿਚ ਹੁਣ ਤੱਕ 150 ਵਰਟੀਕਲ ਗਾਰਡਨ ਤਿਆਰ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੋ ਗਿਆ ਹੈ। ਉਨ੍ਹਾਂ ਨੇ ਲੁਧਿਆਣਾ ਦੇ ਇਨਕਮ ਟੈਕਸ ਡਿਪਾਰਟਮੈਂਟ ਦੀ ਬਿਲਡਿੰਗ ਵਿਚ 10,183 ਸਕੇਅਰ ਫੁੱਟ ਵਿਚ ਵਰਟੀਕਲ ਗਾਰਡਨ ਤਿਆਰ ਕੀਤਾ ਸੀ, ਜੋ ਸ਼ਹਿਰ ਦਾ ਪਹਿਲਾ ਸਭ ਤੋਂ ਵੱਡਾ ਵਰਟੀਕਲ ਗਾਰਡਨ ਹੈ। ਇਸ ਤੋਂ ਬਾਅਦ ਦਰਬਾਰ ਸਾਹਿਬ ਵਿਚ ਵੀ ਵਰਟੀਕਲ ਗਾਰਡਨ ਲਗਾਇਆ ਹੈ। ਰੋਹਿਤ ਮੇਹਰ ਦਾ ਕਹਿਣਾ ਹੈ ਕਿ ਏਅਰ ਕਵਾਲਿਟੀ ਏਅਰ ਇੰਡੈਕਸ ਨੂੰ ਕੰਟਰੋਲ ਕਰਨ ਲਈ  ਵਰਟੀਕਲ ਗਾਰਡਨ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਸਮੇਂ ਦਰਖਤ ਕੱਟੇ ਜਾ ਰਹੇ ਹਨ, ਉਸ ਨਾਲ ਏਅਰ ਕਵਾਲਿਟੀ ਇੰਡੈਕਸ ਕਾਫੀ ਵਧਦਾ ਜਾ ਰਿਹਾ ਹੈ, ਜੋ ਠੀਕ ਨਹੀਂ ਹੈ।

ਲੁਧਿਆਣਾ ਵਿਚ ਇਨਕਮ ਟੈਕਸ ਡਿਪਾਰਟਮੈਂਟ ਦੇ ਐਡੀਸ਼ਨਲ ਜੁਆਇੰਟ ਕਮਿਸ਼ਨਰ ਆਈ.ਆਰ.ਐੱਸ. ਰੋਹਿਤ ਮੇਹਰਾ ਨੇ ਪੂਰੇ ਦੇਸ਼ ਭਰ ਵਿਚ 150 ਦੇ ਕਰੀਬ ਵਰਟੀਕਲ ਗਾਰਡਨ ਲਗਾਏ ਹਨ, ਜਿਸ ਵਿਚ 4 ਲੱਖ 46 ਹਜ਼ਾਰ ਬੋਤਲਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇੰਨੇ ਹੀ ਪੌਦੇ ਇਨ੍ਹਾਂ ਬੋਤਲਾਂ ਵਿਚ ਲਗਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ 31 ਦਸੰਬਰ 2020 ਤੱਕ ਇਕ ਕਰੌੜ ਪੌਦੇ ਲਗਾਉਣ ਦਾ ਹੈ। ਉਨ੍ਹਾਂ ਨੂੰ ਲੋਕਾਂ ਦਾ ਕਾਫੀ ਸਹਿਯੋਗ ਵੀ ਮਿੱਲ ਰਿਹਾ ਹੈ।

ਇਨ੍ਹਾਂ ਸ਼ਹਿਰਾਂ 'ਚ ਲਗਾ ਚੁੱਕੇ ਹਨ ਗਾਰਡਨ
ਰੋਹਿਤ ਮੇਹਰਾ ਹੁਣ ਤੱਕ ਲੁਧਿਆਣਾ ਵਿਚ 70, ਅੰਮ੍ਰਿਤਸਰ ਵਿਚ 8, ਬਠਿੰਡਾ ਵਿਚ 3, ਫਿਰੋਜ਼ਪੁਰ ਵਿਚ 2, ਰੂੜਕੀ ਵਿਚ 2, ਮੁੰਬਈ ਵਿਚ 1, ਸੂਰਤ ਵਿਚ 1 ਤੋਂ ਇਲਾਵਾ ਸਕੂਲਾਂ ਅਤੇ ਸਰਕਾਰੀ ਦਫਤਰਾਂ ਆਦਿ ਵਿਚ ਵੀ ਵਰਟੀਕਲ ਗਾਰਡਨ ਲਗਾ ਚੁੱਕੇ ਹਨ।

cherry

This news is Content Editor cherry