ਮੰਚ ਦੀ ਰਾਜਧਾਨੀ ''ਗੁਰੂ ਨਗਰੀ'' ਨੂੰ ਮਿਲੇ ''ਪਾਲੀਵੁੱਡ''

12/09/2018 1:22:22 PM

ਅੰਮ੍ਰਿਤਸਰ (ਸਫਰ) : ਰੰਗ ਮੰਚ ਦੀ ਰਾਜਧਾਨੀ ਵਿਚ ਗੁਰੂ ਨਗਰੀ ਨੂੰ ਮਿਲੇ ਪਾਲੀਵੁੱਡ, ਇਹ ਮੰਗ 10 ਸਾਲ ਬਾਅਦ ਪੰਜਾਬ ਦੇ ਸਾਹਿਤਕਾਰਾਂ ਦੇ ਨਾਲ ਪੰਜਾਬੀ ਰੰਗ ਮੰਚ ਨੇ ਇਕੱਠੇ ਚੁੱਕੀ ਹੈ। ਵਰਦੀ ਦੀ ਸੇਵਾ ਦੇ ਨਾਲ ਸਾਹਿਤ ਦੀ ਸੇਵਾ ਕਰ ਰਹੇ ਪੰਜਾਬ ਦੇ ਆਈ ਜੀ ਕ੍ਰਾਈਮ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰੰਗ ਮੰਚ ਤੋਂ ਜਿਥੇ 30 ਏਕੜ ਵਿਚ ਪਾਲੀਵੁੱਡ ਬਣਾਉਣ ਦੀ ਕਲਪਨਾ ਕਰਦੇ ਹੋਏ ਕਿਹਾ ਕਿ ਅਜਿਹਾ ਹੋਵੇ ਤਾਂ ਪੰਜਾਬ ਦੇ ਟੈਲੇਂਟ ਨੂੰ ਦਿੱਲੀ-ਮੁੰਬਈ ਭੱਜਣਾ ਨਾ ਪਏ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਕ ਸਮਾਰੋਹ ਵਿਚ ਬਾਲੀਵੁੱਡ-ਪਾਲੀਵੁੱਡ ਨਾਲ ਜੁੜੇ ਸਿਤਾਰਿਆਂ ਅਤੇ ਮੰਚ ਦੇ ਧਰੰਤਰਾਂ ਦਰਮਿਆਨ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ।

ਮੰਚ ਦਾ 'ਮੱਕਾ' ਕਹੋ ਜਾਂ ਰਾਜਧਾਨੀ ਗੁਰੂ ਨਗਰੀ ਅੰਮ੍ਰਿਤਸਰ ਨੇ ਜਿਥੇ ਬਾਲੀਵੁੱਡ ਨੂੰ ਰਾਜੇਸ਼ ਖੰਨਾ,  ਜਤਿੰਦਰ ਅਜਿਹੇ ਐਕਟਿੰਗ ਦੇ ਸੁਪਰਸਟਾਰ ਦਿੱਤੇ ਉਥੇ ਹੀ ਮੁਹੰਮਦ ਰਫੀ ਵਰਗੇ ਕੋਹਿਨੂਰ। ਕਪਿਲ ਸ਼ਰਮਾ, ਭਾਰਤੀ ਸਿੰਘ ਵਰਗੇ ਹਾਸ ਕਲਾਕਾਰ ਦਿੱਤੇ ਤਾਂ ਉਥੇ ਹੀ ਦਾਰਾ ਸਿੰਘ ਜਿਹੇ ਪਹਿਲਵਾਨ। ਅੰਮ੍ਰਿਤਸਰ ਨੇ ਸੰਸਾਰ ਦੇ ਸਾਹਮਣੇ ਰੰਗ ਮੰਚ 'ਤੇ ਅਜਿਹਾ ਰੰਗ ਬਿਖੇਰਿਆ ਕਿ ਦੁਨੀਆ ਦਾ ਮੰਚ ਇਥੇ ਡਰਾਮਾ ਕਰਨ ਆਇਆ। ਪੰਜਾਬ ਨਾਟਸ਼ਾਲਾ, ਵਿਰਸਾ ਵਿਹਾਰ,  ਆਰਟ ਗੈਲਰੀ  ਪੰਜਾਬ ਅਤੇ ਪੰਜਾਬੀਅਤ ਦੀ ਖੁਸ਼ਬੂ ਦੁਨੀਆ ਵਿਚ ਮਹਿਕਾ ਰਿਹਾ ਹੈ। 'ਗੁਰੂ ਸਿੱਖਿਆ ਕੇਂਦਰ' ਵਿਚ ਸੰਸਕਾਰਾਂ ਦੇ ਨਾਟਕਾਂ ਨੂੰ ਜੋੜਣ ਲਈ ਇਕ ਰੰਗ ਮੰਚ 'ਤੇ ਸਾਹਿਤਕਾਰ, ਲੇਖਕ ਅਤੇ ਕਲਾਕਾਰ ਆਏ ਹਨ। ਇਹ ਪੰਜਾਬ ਅਤੇ ਪੰਜਾਬੀਅਤ ਲਈ 2018 ਵਿਚ ਉਹ ਕਦਮ  ਹੈ ਜੋ ਆਉਣ ਵਾਲੇ ਸਮੇਂ ਵਿਚ ਰੰਗ ਮੰਚ ਨੂੰ ਨਵੀਆਂ ਉੱਚਾਈਆਂ 'ਤੇ ਲੈ ਜਾਵੇਗਾ। ਇਸ ਰੰਗ ਮੰਚ ਤੋਂ ਟੈਲੇਂਟ ਨੂੰ ਰੰਗ ਮਿਲੇਗਾ ਤਾਂ ਉਥੇ ਹੀ ਪੰਜਾਬ ਤੋਂ  ਲੁਪਤ ਹੁੰਦੇ ਸੰਸਕਾਰਾਂ ਨੂੰ ਪੰਜਾਬੀਆਂ ਦੇ ਭਵਿੱਖ ਸੁਧਾਰਨ ਲਈ ਡਰਾਮੇ ਹੋਣਗੇ, ਗੀਤ ਲਿਖੇ ਜਾਣਗੇ, ਸਮਾਜ ਦੀਆਂ ਕੁਰੀਤੀਆਂ ਨੂੰ ਡਰਾਮੇ ਦੇ ਜ਼ਰੀਏ ਦਿਖਾਉਣਗੇ। 

ਪੰਜਾਬ ਨੂੰ ਰੰਗ ਮੰਚ ਵਿਚ ਨਵਾਂ ਅਧਿਆਏ ਲਿਖਣ ਵਾਲਿਆਂ ਵਿਚ ਕੇਵਲ ਧਾਲੀਵਾਲ  (ਸ਼੍ਰੋਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ), ਜਤਿੰਦਰ ਬਰਾੜ (ਪੰਜਾਬ ਨਾਟਸ਼ਾਲਾ ਦੇ ਸੰਸਥਾਪਕ) ਦੀਆਂ ਕੋਸ਼ਿਸ਼ਾਂ ਨੂੰ ਸੁਨਹਿਰੇ ਸ਼ਬਦ 'ਚ ਲਿਖਿਆ ਜਾਵੇਗਾ। ਪੰਜਾਬੀ ਲੇਖਕ ਦੇ ਤਰਜਮਾਨੀ ਕਰਨ ਵਾਲੇ ਕਈ ਲੇਖਕਾਂ ਨੇ ਇਕ ਰੰਗ ਮੰਚ 'ਤੇ ਆ ਕੇ ਜਿਥੇ ਪਾਲੀਵੁੱਡ ਨੂੰ ਅੰਮ੍ਰਿਤਸਰ ਵਿਚ ਬਣਾਉਣ 'ਤੇ ਜ਼ੋਰ ਦਿੱਤਾ ਹੈ। ਅੰਮ੍ਰਿਤਸਰ ਗੁਰੂਆਂ ਦੀ ਵਸਾਈ ਨਗਰੀ ਹੈ, ਇਸ ਪਾਵਨ ਧਰਤੀ ਵਿਚ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਦੀਆਂ ਯਾਦਾਂ ਜੁੜੀਆਂ ਹਨ, ਮੁਹੰਮਦ ਰਫੀ ਦਾ ਪਿੰਡ ਹੋਵੇ ਜਾਂ ਦਾਰਾ ਸਿੰਘ ਦਾ, ਸ਼ਿਵ ਬਟਾਲਵੀ ਦਾ ਪੰਜਾਬ ਹੋਵੇ ਜਾਂ ਭਾਅ ਜੀ ਗੁਰਸ਼ਰਨ ਸਿੰਘ ਦਾ ਉਹ ਪੰਜਾਬ ਜਿਥੇ ਨਾਟਕਾਂ ਦੇ ਜ਼ਰੀਏ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਬੱਝੇ ਭਾਰਤੀ ਨੂੰ ਅੰਗਰੇਜ਼ਾਂ ਨਾਲ ਲੜਨ ਦੀ ਨੀਂਹ ਰੱਖੀ ਗਈ । ਇਹ ਉਹ ਪੰਜਾਬ ਹੈ ਜਿਥੋਂ ਦੀ ਖੁਸ਼ਬੂ ਨਾਲ ਦੁਨੀਆ ਮਹਿਕ ਰਹੀ ਹੈ, ਪੰਜਾਬੀ ਉਹ ਜ਼ੁਬਾਨ ਹੈ ਜੋ ਅਜੋਕੇ ਦੌਰ ਵਿਚ ਆਪਣਿਆਂ ਵਿਚ ਬੇਗਾਨੀ ਹੁੰਦੀ ਜਾ ਰਹੀ ਹੈ।

ਜੇ. ਐੱਸ. ਬਰਾੜ, ਸੰਸਥਾਪਕ ਪੰਜਾਬ ਨਾਟਸ਼ਾਲਾ
ਗੁਰੂ ਨਗਰੀ ਰੰਗ ਮੰਚ ਦਾ ਮੱਕਾ ਹੈ, ਮੈਂ ਸਮਝਦਾ ਹਾਂ ਜਦੋਂ ਬਾਲੀਵੁੱਡ ਹਰ ਫਿਲਮ ਦੀ ਸ਼ੁਰੂਆਤ ਪੰਜਾਬ ਤੋਂ ਕਰਨਾ ਚਾਹੁੰਦਾ ਹੈ, ਅੰਮ੍ਰਿਤਸਰ ਦੀ ਧਰਤੀ ਨੂੰ ਨਮਨ ਕਰਦਾ ਹੈ ਤਾਂ ਅੰਮ੍ਰਿਤਸਰ ਵਿਚ ਪਾਲੀਵੁੱਡ ਹੋਣਾ ਚਾਹੀਦਾ ਹੈ।

ਸਰਦਾਰ ਸੋਹੀ (ਪਾਲੀਵੁਡ ਅਤੇ ਬਾਲੀਵੁੱਡ)
ਮੈਂ ਅੱਜ ਪਰਮਜੀਤ ਸਿੰਘ ਹੁੰਦਾ, ਰੰਗ ਮੰਚ ਨੇ ਮੈਨੂੰ ਉਹ ਮੁਕਾਮ ਦਿਵਾਇਆ ਹੈ ਜੋ ਅੱਜ ਇਹ ਸੋਹੀ ਸਰਦਾਰ ਹੋ ਗਿਆ। ਰੰਗ ਮੰਚ ਦਾ ਸਰਦਾਰ ਪੰਜਾਬ ਰਿਹਾ ਹੈ ਅਤੇ ਅੰਮ੍ਰਿਤਸਰ-ਲਾਹੌਰ ਦੇ ਵਿਚ ਰੰਗ ਮੰਚ ਦਾ ਮੁਕਾਬਲਾ ਪ੍ਰਸਿੱਧ ਹੈ, ਅੰਮ੍ਰਿਤਸਰ ਦਾ ਨਾਂ ਰੰਗ ਮੰਚ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ, ਏਸ਼ੀਆ ਦਾ ਨੰਬਰ ਵਨ 'ਤੇ ਨਾਂ ਹੈ। 

ਆਸ਼ੀਸ਼ ਦੁੱਗਲ  (ਫਿਲਮ ਸਟਾਰ)
ਦੇਸ਼ ਦੀ ਉੱਨਤੀ ਦਾ ਪ੍ਰਤੀਕ ਦੇਸ਼ ਦੀ ਖੁਸ਼ਹਾਲੀ ਹੈ ਅਤੇ ਜਿਸ ਦੇਸ਼ ਦਾ ਸਾਹਿਤ ਖੁਸ਼ ਹੋਵੇਗਾ, ਜਿਸ ਦੇਸ਼ ਦਾ ਕਲਾਕਾਰ ਖੁਸ਼ ਹੋਵੇਗਾ ਉਹ ਦੇਸ਼ ਖੁਸ਼ਹਾਲ ਹੋਵੇਗਾ, ਖੁਸ਼ੀ ਹੈ ਕਿ ਅਸੀਂ ਪੰਜਾਬ ਦੀ ਉੱਨਤੀ ਦੇ ਨਾਲ ਰੰਗ ਮੰਚ ਵਿਚ ਇੰਨੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਕਿ ਏਸ਼ੀਆ ਵਿਚ ਰੰਗ ਮੰਚ ਦਾ ਮੱਕਾ ਅੰਮ੍ਰਿਤਸਰ ਨੂੰ ਕਿਹਾ ਜਾਣ ਲਗਾ ਹੈ।

Baljeet Kaur

This news is Content Editor Baljeet Kaur