ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਏ. ਐੱਸ. ਆਈ. ਦੀ ਮੌਤ

02/05/2021 10:25:29 AM

ਅੰਮ੍ਰਿਤਸਰ (ਸੰਜੀਵ)- ਸੁਲਤਾਨਵਿੰਡ ਰੋਡ ’ਤੇ ਡਿਊਟੀ ਕਰ ਰਹੇ ਕ੍ਰਾਈਮ ਸਟਾਪਰ ਸੈੱਲ-6 ’ਚ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਨ੍ਹਾਂ ਦੀ ਸਰਵਿਸ ਕਾਰਬਾਈਨ ’ਚੋਂ ਚੱਲੀ ਅਤੇ ਠੋਡੀ ਨੂੰ ਚੀਰਦੀ ਹੋਈ ਉੱਪਰ ਨੂੰ ਨਿਕਲ ਗਈ। ਜਦੋਂ ਤਕ ਮਨਜੀਤ ਸਿੰਘ ਨੂੰ ਇਲਾਜ ਲਈ ਲਿਜਾਇਆ ਜਾਂਦਾ, ਉਹ ਦਮ ਤੋੜ ਚੁੱਕਿਆ ਸੀ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਬੀ-ਡਿਵੀਜ਼ਨ ਦੇ ਇੰਚਾਰਜ ਇੰਸ. ਗੁਰਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ।

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ

ਇਹ ਕਹਿਣਾ ਹੈ ਪੁਲਸ ਦਾ 

ਥਾਣਾ ਇੰਚਾਰਜ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਏ. ਐੱਸ. ਆਈ . ਮਨਜੀਤ ਸਿੰਘ ਬੀਤੇ ਦਿਨ ਸਵੇਰੇ ਮੀਂਹ ਦੌਰਾਨ ਸੁਲਤਾਨਵਿੰਡ ਸਥਿਤ ਇਕ ਪੈਟਰੋਲ ਪੰਪ ’ਤੇ ਰੁਕਿਆ, ਜਿੱਥੇ ਕਿਹੜੇ ਹਾਲਾਤ ’ਚ ਉਸ ਦੀ ਸਰਵਿਸ ਕਾਰਬਾਈਨ ’ਚੋਂ ਚੱਲੀ ਗੋਲੀ, ਇਸ ਬਾਰੇ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਕਾਫ਼ੀ ਦੇਰ ਤੋਂ ਪੀ.ਸੀ.ਆਰ. ਵਿਚ ਡਿਊਟੀ ਕਰ ਰਿਹਾ ਸੀ ਅਤੇ ਉਸ ਦੇ ਕੋਲ ਕੰਬਾਈਨ ਸੀ, ਜਿਸ ਨਾਲ ਗੋਲੀ ਚੱਲੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਮਨਜੀਤ ਸਿੰਘ ਨੇ ਗੋਲੀ ਖ਼ੁਦ ਚਲਾਈ ਜਾਂ ਖ਼ੁਦ ਚੱਲੀ। 

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

ਉਥੇ ਹੀ ਮਨਜੀਤ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਕਾਫ਼ੀ ਖ਼ੁਸ਼ ਸੀ ਅਤੇ ਉਹ ਰੱਬਾ ਦਾ ਨਾਂ ਜੱਪਣ ਵਾਲਾ ਬੰਦਾ ਸੀ ਅਤੇ ਖ਼ੁਸ਼ੀ-ਖ਼ੁਸ਼ੀ ਡਿਊਟੀ ਉਤੇ ਗਿਆ ਸੀ। ਇਸ ਘਟਨਾ ਬਾਰੇ ਉਨ੍ਹਾਂ ਨੂੰ ਪੁਲਸ ਜ਼ਰੀਏ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। 

shivani attri

This news is Content Editor shivani attri