GST ਤੋਂ ਪ੍ਰੇਸ਼ਾਨ ਅਕਾਊਂਟੈਂਟ ਨੇ ਕੀਤੀ ਖੁਦਕੁਸ਼ੀ

09/26/2019 10:46:03 AM

ਅੰਮ੍ਰਿਤਸਰ (ਸੁਮੀਤ ਖੰਨਾ) : ਗੁਰਦਾਸਪੁਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਟਿੰਕੂ ਨਾਂਅ ਦੇ ਸਖਸ਼ ਨੇ ਅੰਮ੍ਰਿਤਸਰ 'ਚ ਹੋਟਲ ਅੰਦਰ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੁਰਿੰਦਰ ਕੁਮਾਰ ਪੇਸ਼ੇ ਵਜੋਂ ਅਕਾਊਂਟੈਂਟ ਸੀ ਜਿਸ ਨੇ ਆਪਣੇ ਸੁਸਾਈਡ ਨੋਟ 'ਚ ਖੁਦਕੁਸ਼ੀ ਦਾ ਕਾਰਨ ਜੀਐੱਸਟੀ ਦਾ ਝਮੇਲਾ ਦੱਸਿਆ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁਲਸ ਨੇ ਪਹੁੰਚ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਛੋਟੇ ਭਰਾ ਦਾ ਕਹਿਣਾ ਹੈ ਕਿ ਸੁਰਿੰਦਰ ਨੇ ਕਦੇ ਟੈਨਸ਼ਨ ਵਾਲੀ ਗੱਲ ਦਾ ਪ੍ਰਗਟਾਵਾ ਨਹੀਂ ਕੀਤਾ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕਰ ਰਹੀ ਹੈ।

Baljeet Kaur

This news is Content Editor Baljeet Kaur