GNDU ''ਚ ਰਚਿਆ ਗਿਆ ਇਤਿਹਾਸ, ਸਭ ਤੋਂ ਪੁਰਾਣੇ ਬੈਂਡ ਨੇ ਦਿੱਤੀ ਪੇਸ਼ਕਾਰੀ (ਵੀਡੀਓ)

04/15/2019 12:58:53 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਵਰ੍ਹੇਗੰਢ ਮੌਕੇ ਯੂਨੀਵਰਸਿਟੀ ਦੇ ਵਿਹੜੇ 'ਚ ਇਤਿਹਾਸ ਰਚਿਆ ਗਿਆ। ਦੁਨੀਆ ਦੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਵੈਨਕੁਵਰ ਪੁਲਸ ਪਾਈਪ ਬੈਂਡ ਨੇ ਯੂਨੀਵਰਸਿਟੀ 'ਚ ਪੇਸ਼ਕਾਰੀ ਦਿੱਤੀ, ਇੰਨਾ ਹੀ ਨਹੀਂ ਉਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ-ਨਾਲ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਵਜੋਂ ਪੰਜਾਬੀ ਡੋਲ ਨੂੰ ਆਪਣੇ ਬੈਂਡ 'ਚ ਸ਼ਾਮਲ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਚਾਖਚ ਭਰੇ ਹਾਕੀ ਸਟੇਡੀਅਮ 'ਚ ਦਰਸ਼ਕਾਂ ਨੇ ਵੈਨਕੁਵਰ ਪੁਲਸ ਪਾਈਪ ਬੈਂਡ ਦੀ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਵੈਨਕੁਵਰ ਤੋਂ ਆਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ 'ਚ ਜਲਿਆਂਵਾਲੇ ਬਾਗ ਦੀ 100ਵੀਂ ਵਰ੍ਹੇਗੰਢ ਤੇ ਵਿਸਾਖੀ ਜਿਹੇ ਖਾਸ ਮੌਕੇ 'ਤੇ ਉਨ੍ਹਾਂ ਵਲੋਂ ਇਹ ਉਪਰਾਲਾ ਕੀਤਾ ਗਿਆ। 

ਦੱਸ ਦੇਈਏ ਕਿ 34 ਮੈਂਬਰੀ ਇਸ ਬੈਂਡ 'ਚ ਵੱਖ-ਵੱਖ ਸੱਭਿਆਚਾਰਾਂ ਤੇ ਵੈਨਕੁਵਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਧੁਨਾਂ ਹੀ ਨਹੀਂ ਪੇਸ਼ ਕੀਤੀਆਂ ਜਾਂਦੀਆਂ ਸਗੋਂ ਇਸ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਵੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।

Baljeet Kaur

This news is Content Editor Baljeet Kaur