ਮਾਲ ਗੱਡੀਆਂ ਬੰਦ, ਅੰਮ੍ਰਿਤਸਰ ਦੀ ਸਨਅਤ ਨੂੰ ਵੱਡਾ ਖੋਰਾ

11/02/2020 12:40:36 PM

ਅੰਮ੍ਰਿਤਸਰ (ਇੰਦਰਜੀਤ, ਅਨਿਲ): ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਣ ਮਾਲ ਗੱਡੀਆਂ ਨੂੰ ਰੋਕਣ ਨਾਲ ਅੰਮ੍ਰਿਤਸਰ ਦੀ ਸਨਅਤ ਨੂੰ ਵੱਡਾ ਖੋਰਾ ਲੱਗਾ ਹੈ, ਜਿਸ ਨਾਲ ਵਪਾਰੀ, ਮਜ਼ਦੂਰ ਅਤੇ ਕਿਸਾਨ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਵਪਾਰੀਆਂ ਦਾ 2500 ਕਰੋੜ ਰੁਪਏ ਦਾ ਮਾਲ ਡਰਾਈ ਪੋਰਟਸ 'ਤੇ ਰੁਕਿਆ ਪਿਆ ਹੈ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ। ਕਿਸਾਨਾਂ ਵਲੋਂ ਵੀ ਮਾਲ ਗੱਡੀਆਂ ਨੂੰ ਰਸਤਾ ਦਿੱਤਾ ਗਿਆ ਹੈ ਪਰ ਕੇਂਦਰ ਸਰਕਾਰ ਵਲੋਂ ਫਿਰ ਵੀ ਮਾਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ, ਜਿਸ ਨਾਲ ਵਪਾਰੀਆਂ ਦੇ ਨਾਲ-ਨਾਲ ਮਜ਼ਦੂਰ ਤਬਕੇ ਨੂੰ ਵੀ ਕਾਫ਼ੀ ਸੱਟ ਵੱਜੀ ਹੈ। ਸੇਠ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਨਾ ਚਲਾਈਆਂ ਗਈਆਂ ਤਾਂ ਪੰਜਾਬ 'ਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ, ਜਿਸ ਨਾਲ ਅੰਮ੍ਰਿਤਸਰ ਵਿਖੇ ਚੱਲ ਰਹੀ ਇੰਡਸਟਰੀ ਨੂੰ ਹੋਰ ਕਾਫੀ ਨੁਕਸਾਨ ਝੱਲਣਾ ਪਵੇਗਾ।

ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ

ਅੰਮ੍ਰਿਤਸਰ 'ਚ ਵੱਡੀ ਗਿਣਤੀ ਵਿਚ ਕੱਪੜਾ, ਧਾਗਾ ਅਤੇ ਹੋਰ ਮਾਲ ਬਾਹਰ ਜਾਂਦਾ ਹੈ ਪਰ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਣ ਵਪਾਰੀ ਨਿਰਾਸ਼ ਹੋ ਕੇ ਬੈਠਾ ਹੋਇਆ ਹੈ। ਪੰਜਾਬ ਤੋਂ ਚਾਵਲ, ਡਰਾਈ ਫਰੂਟ ਅਤੇ ਹੋਰ ਖਾਧ ਪਦਾਰਥ ਵਿਦੇਸ਼ਾਂ 'ਚ ਨਿਰਯਾਤ ਕੀਤੇ ਜਾਂਦੇ ਹਨ ਅਤੇ ਮਾਲ ਗੱਡੀਆਂ ਬੰਦ ਹੋਣ ਨਾਲ ਕਾਫੀ ਮਾਲ ਲੁਧਿਆਣਾ ਡਰਾਈ ਪੋਰਟਸ 'ਤੇ ਰੁਕਿਆ ਹੋਇਆ ਹੈ। ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ ਕਿਸਾਨਾਂ ਵੱਲੋ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵਲੋਂ ਰੇਲਵੇ ਟਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਆਵਾਜਾਈ ਰੋਕਣਾ ਕੇਂਦਰ ਦੇ ਅੜੀਅਲ ਰਵੱਈਏ ਦਾ ਸਬੂਤ ਹੈ, ਜਿਸ ਨਾਲ ਵਪਾਰੀਆਂ ਦੇ ਵੱਡੀ ਗਿਣਤੀ ਵਿਚ ਕੰਟੇਨਰ ਫਸੇ ਹੋਏ ਹਨ। ਮਜ਼ਦੂਰ ਵਰਗ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ।

ਇਹ ਵੀ ਪੜ੍ਹੋ : ਹਵਸੀ ਭੇੜੀਏ ਦੀ ਕਰਤੂਤ, ਗਲੀ 'ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿਓਹਾਰੀ ਸੀਜਨ ਨੂੰ ਮੁੱਖ ਰੱਖਦਿਆਂ ਤੁਰੰਤ ਗੱਡੀਆਂ ਚਲਾਈਆਂ ਜਾਣ। ਅੰਮ੍ਰਿਤਸਰ ਦੇ ਵਿਵੇਕ ਕੁਮਾਰ ਨੇ ਕਿਹਾ ਕਿ ਕਿਸਾਨੀ ਮੰਗਾਂ ਕਾਰਣ ਕੇਦਰ ਸਰਕਾਰ ਵੱਲੋਂ ਮਾਲ ਗੱਡੀਆਂ ਨੂੰ ਰੋਕਣ ਦਾ ਅਪਣਾਇਆ ਰਵੱਈਆ ਕਾਫੀ ਨਿੰਦਣਯੋਗ ਹੈ ਇਸ ਨਾਲ ਵਪਾਰ, ਕਿਸਾਨ ਅਤੇ ਛੋਟੇ-ਮੋਟੇ ਦੁਕਾਨਦਾਰਾਂ ਨੂੰ ਵੀ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਰੁਕਵਾ ਦਿੱਤੀਆਂ ਹਨ, ਜਿਸ ਦਾ ਅਸਰ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ 'ਤੇ ਹੋਵੇ

Baljeet Kaur

This news is Content Editor Baljeet Kaur