ਸਾਬਕਾ ਜਥੇਦਾਰ ਵਲੋਂ 6 ਜੂਨ ਦਾ ਦਿਹਾੜਾ ਸੰਗਤਾਂ ਨੂੰ ਘਰਾਂ ''ਚ ਰਹਿ ਕੇ ਮਨਾਉਣ ਦੀ ਅਪੀਲ

06/04/2020 10:01:46 AM

ਅੰਮ੍ਰਿਤਸਰ (ਅਨਜਾਣ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਨੇ ਗੁਰਦੁਆਰਾ ਬਾਬਾ ਗੁਰਬੱਖਸ਼ ਸਿੰਘ ਜੀ ਸ਼ਹੀਦ ਵਿਖੇ 6 ਜੂਨ ਨੂੰ ਲੈ ਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਤੇ ਲੰਗਰ 'ਚ ਸੇਵਾ ਕੀਤੀ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ ਤੇ ਹੋਰ ਸਿੰਘ ਵੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਜੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੰਗਤਾਂ 6 ਜੂਨ ਦਾ ਦਿਹਾੜਾ ਆਪਣੇ ਘਰਾਂ 'ਚ ਰਹਿ ਕੇ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਕਲਗੀਧਰ ਦਸਮੇਸ਼ ਪਿਤਾ ਅੱਗੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ।

ਇਹ ਵੀ ਪੜ੍ਹੋ : ਇਸ਼ਕ 'ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਸੰਗਤਾਂ ਨੇ ਕੀਤੀ ਸਰੋਵਰ ਦੀ ਸਫ਼ਾਈ ਦੀ ਸੇਵਾ
ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਸੰਗਤਾਂ ਨੇ ਸਰੋਵਰ ਦੀ ਸਾਫ਼ ਸਫ਼ਾਈ ਦੀ ਸੇਵਾ ਕੀਤੀ। ਸੇਵਾ ਕਰਦਿਆਂ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਜਪਿਆ ਅਤੇ ਕੋਰੋਨਾ 'ਤੇ ਫ਼ਤਹਿ ਲਈ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਰਬੱਤ ਦੇ ਭਲੇ ਲਈ ਅਰਦਾਸ ਹੁੰਦੀ ਹੈ, ਓਥੇ ਆਪਣੇ ਲਈ ਵੀ ਅਰਦਾਸ ਹੁੰਦੀ ਹੈ। ਸੰਗਤਾਂ ਜਦ ਵੀ ਕਰਨ ਸਮੁੱਚੀ ਲੋਕਾਈ ਦੇ ਭਲੇ ਦੀ ਹੀ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਸਤਿਗੁਰੂ ਪਾਤਸ਼ਾਹ ਅੰਗ ਸੰਗ ਸਹਾਈ ਹੋਣ ਅਤੇ ਹਰ ਕੋਈ ਆਪਣੇ ਪਰਿਵਾਰ 'ਚ ਸੁਖੀ ਵੱਸੇ।

ਇਹ ਵੀ ਪੜ੍ਹੋ : ਔਜਲਾ ਵਲੋਂ ਐਕਸਪ੍ਰੈੱਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਮ 'ਤੇ ਰੱਖਣ ਦੀ ਮੰਗ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ
ਕੋਰੋਨਾ ਮਹਾਮਾਰੀ ਅਤੇ 6 ਜੂਨ ਦੇ ਘੱਲੂਘਾਰੇ ਸਮਾਗਮ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਨਾਲ ਕਮਾਂਡੋ ਵੀ ਤਾਇਨਾਤ ਕੀਤੀ ਗਈ ਹੈ। ਜਿਉਂ-ਜਿਉਂ 6 ਜੂਨ ਦਾ ਸਮਾਗਮ ਨੇੜੇ ਆਉਂਦਾ ਜਾਂਦਾ ਹੈ ਤਿਉਂ-ਤਿਉਂ ਪੁਲਸ ਦਾ ਘੇਰਾ ਬਚਾਅ ਪੱਖੋਂ ਵੱਧਦਾ ਜਾਂਦਾ ਹੈ। ਨਾਕਿਆਂ 'ਤੇ ਲੱਗੇ ਪੁਲਸ ਘੇਰਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਘੰਟਿਆਂ ਬੱਧੀ ਇੰਤਜ਼ਾਰ ਕਰ ਕੇ ਵਾਪਸ ਮੁੜ ਗਈਆਂ। ਇਸ ਦੌਰਾਨ ਸੱਚਖੰਡ ਦੀ ਮਰਯਾਦਾ ਸੇਵਾ ਵਾਲੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸੰਭਾਲੀ।
ਇਹ ਵੀ ਪੜ੍ਹੋ :

Baljeet Kaur

This news is Content Editor Baljeet Kaur