ਈ.ਟੀ.ਓ. ਦੇ ਕਰਮਚਾਰੀ 3 ਦਿਨਾਂ ਦੀ ਹੜਤਾਲ ''ਤੇ

07/16/2018 1:49:28 PM

ਅੰਮ੍ਰਿਤਸਰ (ਇੰਦਰਜੀਤ) : ਦੂਜੇ ਵਿਭਾਗ ਦੇ ਪੀ.ਸੀ.ਐੱਸ. ਅਧਿਕਾਰੀਆਂ ਦੀ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਦੇ ਈ.ਟੀ.ਓ. ਅਫਸਰਾਂ 'ਚ ਤਾਇਨਾਤੀ ਦੇ ਵਿਰੋਧ 'ਚ ਵਿਭਾਗ ਦੇ ਕਰਮਾਚਾਰੀ 3 ਦਿਨੀਂ ਹੜਤਾਲ 'ਤੇ ਚਲੇ ਗਏ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮਚਾਰੀਆਂ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਈ.ਟੀ.ਓ. ਵਿਭਾਗ 'ਚ ਤਾਇਨਾਤੀ ਤੋਂ ਪਹਿਲਾਂ ਹੀ ਤਾਇਨਾਤ ਅਧਿਕਾਰੀਆਂ ਦੀ ਤਰੱਕੀ 'ਤੇ ਅਸਰ ਪਵੇਗਾ। ਹੜਤਾਲ ਕਰਨ ਵਾਲੇ ਜੀ.ਐੱਸ.ਟੀ. ਐਕਸਾਈਜ਼ ਅਤੇ ਮੋਬਾਇਲ ਵਿੰਗ ਦੇ ਕਰਮਚਾਰੀ ਸ਼ਾਮਲ ਹਨ।