ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ

08/02/2022 10:48:23 AM

ਅੰਮ੍ਰਿਤਸਰ (ਸੰਜੀਵ) - ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਹਿੱਸਾ ਦੱਸ ਖੁਦ ਨੂੰ ਵਿੱਕੀ ਬਰਾੜ ਕਹਿਣ ਵਾਲੇ ਇਕ ਵਿਅਕਤੀ ਨੇ ਅੰਮ੍ਰਿਤਸਰ ਦੇ ਇਕ ਹੋਰ ਨਾਮੀ ਡਾਕਟਰ ਨੂੰ ਧਮਕਾਇਆ ਹੈ। ਵਟ੍ਹਸਅੱਪ ’ਤੇ ਧਮਕੀ ਦੇਣ ਵਾਲੇ ਵਿੱਕੀ ਨੇ ਇੱਥੋਂ ਤੱਕ ਕਿਹਾ ਹੈ ਕਿ ਜੇਕਰ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਨਾ ਕੀਤੇ ਤਾਂ ਉਸ ਦਾ ਹਾਲ ਵੀ ਸਿੱਧੂ ਮੂਸੇਵਾਲਾ ਵਰਗਾ ਹੋਵੇਗਾ। ਮੁਲਜ਼ਮ ਨੇ ਸਟੇਟ ਬੈਂਕ ਆਫ ਇੰਡੀਆ ਦਾ ਖਾਤਾ ਨੰਬਰ ਵੀ ਭੇਜਿਆ ਹੈ, ਜਿਸ ਵਿਚ ਉਹ ਡਾਕਟਰ ਨੂੰ 6 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਟਰਾਂਸਫਰ ਕਰਨ ਦਾ ਦਬਾਅ ਪਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਦੇ 8 ਡਾਕਟਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਲੱਖਾਂ ਦੀ ‘ਪ੍ਰੋਟੈਕਸ਼ਨ ਮਨੀ

ਫਿਲਹਾਲ ਥਾਣਾ ਸਦਰ ਦੀ ਪੁਲਸ ਨੇ ਡਾਕਟਰ ਰਜਨੀਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਕਮਿਸ਼ਨਰੇਟ ਪੁਲਸ ਦਾਅਵਾ ਕਰ ਰਹੀ ਹੈ ਕਿ ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਇਕ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਮਰਪਾਲ ਸਿੰਘ ਬੋਨੀ ਨੂੰ ਵਟ੍ਹਸਐਪ ’ਤੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲਿਆਂ ਵਿਚ ਵੀ ਸ਼ਾਮਲ ਹਨ। ਹਰਿਆਣਾ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਬਹੁਤ ਜਲਦੀ ਡਾਕਟਰਾਂ ਨੂੰ ਧਮਕੀਆਂ ਦੇਣ ਵਾਲੇ ਫੜੇ ਜਾਣਗੇ। ਪੁਲਸ ਨੇ ਡਾਕਟਰਾਂ ਦੇ ਘਰਾਂ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ, ਜਿਨ੍ਹਾਂ ਨੂੰ ਮੋਬਾਈਲ ’ਤੇ ਧਮਕੀਆਂ ਮਿਲ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

125 ਬੈਂਕ ਖਾਤਿਆਂ ਦਾ ਹੋਇਆ ਖੁਲਾਸਾ
ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪ੍ਰੋਟੈਕਸ਼ਨ ਮਨੀ ਮੰਗਣ ਵਾਲਿਆਂ ਦੇ 125 ਬੈਂਕ ਖਾਤਿਆਂ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਹੁਣ ਤੱਕ ਪੁਲਸ ਨੇ 75 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਸਾਰੇ ਖਾਤੇ ਸਟੇਟ ਬੈਂਕ ਆਫ ਇੰਡੀਆ ਵਿਚ ਆਨਲਾਈਨ ਖੋਲ੍ਹੇ ਗਏ ਸਨ। ਪੁਲਸ ਨੇ ਅਜਿਹੇ ਖਾਤੇ ਖੋਲ੍ਹਣ ਤੋਂ ਪਹਿਲਾਂ ਇਸ ਦੀ ਤਸਦੀਕ ਕਰਨ ਲਈ ਬੈਂਕ ਨੂੰ ਪੱਤਰ ਵੀ ਲਿਖਿਆ ਹੈ। ਇਹ ਜਾਣਕਾਰੀ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਧਮਕੀਆਂ ਦੇਣ ਵਾਲੇ ਗਿਰੋਹ ਦੇ ਮੁਲਜ਼ਮਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਫੋਨ ’ਤੇ ਧਮਕੀ ਅਤੇ ਬੈਂਕ ਖਾਤਿਆਂ ਵਿਚ ਪੈਸੇ ਕੱਢਣ ਵਾਲੇ 2 ਵੱਖ-ਵੱਖ ਹਨ ਗਿਰੋਹ
ਡੀ.ਸੀ.ਪੀ. ਭੁੱਲਰ ਨੇ ਦੱਸਿਆ ਕਿ ਦੋ ਵੱਖ-ਵੱਖ ਗਿਰੋਹ ਹਨ, ਜੋ ਮੋਬਾਇਲ ’ਤੇ ਧਮਕੀਆਂ ਦੇ ਕੇ ਬੈਂਕ ਖਾਤਿਆਂ ਵਿਚ ਆਉਣ ਵਾਲੇ ਪੈਸੇ ਕਢਵਾ ਲੈਂਦੇ ਹਨ। ਇਕ ਗਿਰੋਹ ਵਿਦੇਸ਼ਾਂ ਵਿਚ ਬੈਠ ਕੇ ਧਮਕੀਆਂ ਦੇਣ ਦਾ ਕੰਮ ਕਰ ਰਿਹਾ ਹੈ, ਜਦਕਿ ਦੂਜਾ ਗਿਰੋਹ ਫਰਜ਼ੀ ਖਾਤਿਆਂ ਵਿਚ ਆਉਣ ਵਾਲੇ ਪੈਸੇ ਨੂੰ ਕਢਵਾ ਕੇ ਉਸ ਨੂੰ ਆਪਸ ਵਿਚ ਵੰਡਦਾ ਹੈ। ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣ ਵਾਲਾ ਗਿਰੋਹ ਵੀਡੀਓ ਬਣਾਉਂਦਾ ਅਤੇ ਪੋਸਟ ਕਰਦਾ ਹੈ। ਦੋਵੇਂ ਗੈਂਗ ਇਕੱਠੇ ਹੋ ਕੇ ਪੂਰੀ ਦਹਿਸ਼ਤ ਪਾਉਦੇ ਹਨ, ਜਿੰਨ੍ਹਾਂ ਤੋਂ ਡਰ ਕੇ ਲੋਕ ਪੈਸੇ ਟਰਾਂਸਫਰ ਕਰ ਦਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ ਦੀ ਸ਼ਰਮਨਾਕ ਘਟਨਾ: 3 ਨਾਬਾਲਗ ਬੱਚੀਆਂ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਮਗਰੋਂ 2 ਦਾ ਕੀਤਾ ਕਤਲ

ਰੈਕੀ ਤੋਂ ਸ਼ੁਰੂ ਹੁੰਦੈ ਧਮਕੀਆਂ ਦੇ ਪੈਸੇ ਟਰਾਂਸਫਰ ਕਰਨ ਦਾ ਖੇਡ
ਇਹ ਗਿਰੋਹ ਪਹਿਲਾਂ ਨਾਮੀ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਰੈਕੀ ਕਰਕੇ ਕੁਝ ਅਜਿਹੀ ਸੂਚਨਾ ਇਕੱਠੀ ਕਰ ਲੈਦਾ ਹੈ ਜੋ ਧਮਕੀਆਂ ਦਿੰਦੇ ਸਮੇਂ ਉਸ ਵਿਅਕਤੀ ਨੂੰ ਡਰਾ ਸਕੇ।

ਹਰਿਆਣਾ ਪੁਲਸ ਨੇ ਫੜਿਆ ਧਮਕੀਆਂ ਦੇਣ ਵਾਲਾ ਗਿਰੋਹ : ਡੀ.ਸੀ.ਪੀ. ਭੁੱਲਰ
ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਹਰਿਆਣਾ ਪੁਲਸ ਨੇ ਕੁਝ ਅਜਿਹੇ ਮੁਲਜ਼ਮਾਂ ਨੂੰ ਫੜਿਆ ਹੈ, ਜੋ ਵਟਸਐਪ ’ਤੇ ਲੋਕਾਂ ਨੂੰ ਧਮਕੀਆਂ ਦੇ ਕੇ ਪ੍ਰੋਟੈਕਸ਼ਨ ਮਨੀ ਦੀ ਮੰਗ ਕਰ ਰਹੇ ਸਨ। ਅੰਮ੍ਰਿਤਸਰ ਪੁਲਸ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ, ਜੋ ਡਾਕਟਰਾਂ ਨੂੰ ਧਮਕਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਪੂਰੇ ਦੇਸ਼ ਵਿਚ ਕੰਮ ਕਰ ਰਿਹਾ ਹੈ ਅਤੇ ਕਿਸੇ ਇਕ ਸੂਬੇ ਵਿਚ ਬੈਠ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।


rajwinder kaur

Content Editor

Related News