ਸਾਬਕਾ DGP ਦੀ ਅੱਤਵਾਦੀਆਂ ਤੋਂ ਜਾਨ ਬਚਾਉਣ ਵਾਲੇ ਸਾਬਕਾ ਇੰਸਪੈਕਟਰ ਨੇ ਮੰਗੀ ਬੇਟੇ ਲਈ ਨੌਕਰੀ

06/13/2019 9:54:14 AM

ਅੰਮ੍ਰਿਤਸਰ (ਸਫਰ) : 15 ਮਈ 1988 ਦਾ ਦਿਨ ਸੀ। ਜਿਲ੍ਹਾ ਜਲੰਧਰ ਦੇ ਭੋਗਪੁਰ ਥਾਣੇ ਦੇ ਕਰੀਬ ਹੀ ਪੰਜਾਬ ਪੁਲਸ ਅਤੇ ਅੱਤਵਾਦੀਆਂ ਵਿਚ ਮੁੱਠਭੇੜ ਹੋ ਗਈ। ਅੱਤਵਾਦੀਆਂ ਨੇ ਤਤਕਾਲੀਨ ਏ.ਸੀ.ਪੀ ਫਿਲੌਰ ਅਤੇ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸਿੰਘ ਸੈਣੀ ਦੀ ਗੱਡੀ ਨੂੰ ਚਾਰੋਂ ਪਾਸਿਉ ਘੇਰ ਲਿਆ। ਅੱਤਵਾਦੀਆਂ ਦੀਆਂ ਗੋਲੀਆਂ ਦੇ ਵਿਚ ਸੁਮੇਧ ਸਿੰਘ ਸੈਣੀ ਨੂੰ ਸਕੁਸ਼ਲ ਬਚਾ ਕੇ ਦੂਜੀ ਗੱਡੀ ਤੱਕ ਲਿਆਉਣ ਵਾਲੇ ਨੇ ਵਾਲੇ ਸਾਬਕਾ ਸਬ ਇੰਸਪੈਕਟਰ ਗੁਰਦੀਪ ਸਿੰਘ ਦੀ ਬਹਾਦਰੀ ਦੀ ਮਿਸਾਲ ਦੇਣੀ ਹੋਵੇਗੀ ਕਿ ਮੁੱਠਭੇੜ ਦੌਰਾਨ ਪੁਲਸ ਦੀ ਜਿਪਸੀ ਪਲਟ ਗਈ ਅਤੇ ਇੰਸਪੈਕਟਰ ਗੁਰਦੀਪ ਸਿੰਘ ਦੀ ਰੀੜ ਦੀ ਹੱਡੀ ਵਿਚ ਅਜਿਹੀ ਸੱਟ ਲੱਗੀ ਕਿ ਉਦੋਂ ਤੋਂ ਹੁਣ ਤੱਕ ਸਿੱਧੇ ਖੜੇ ਨਹੀਂ ਹੋ ਪਾਂਦੇ। 73 ਸਾਲ ਦੀ ਉਮਰ ਵਿਚ ਬੇਟੇ ਜਗਜੀਤ ਸਿੰਘ ਦੀ ਨੌਕਰੀ ਲਈ ਉਨ੍ਹਾ ਨੇ 2 ਫ਼ੀਸਦੀ ਰਾਖਵੀਂਆਂ ਕੋਟਾ (ਅੱਤਵਾਦੀਆਂ ਤੋਂ ਮੁਠਭੇੜਕਰਨ ਵਾਲੇ ਪੰਜਾਬ ਪੁਲਸ ਦੇ ਜਵਾਨਾਂ ਦੇ ਪਰਿਵਾਰਾਂ ਲਈ ਰਾਖਵੀ) ਪੰਜਾਬ ਦੇ ਡੀ.ਜੀ.ਪੀ ਤੋਂ ਮੰਗਿਆ ਸੀ ਪਰ ਹੁਣ ਅੰਮ੍ਰਿਤਸਰ ਦਿਹਾਤੀ ਪੁਲਸ ਉਨ੍ਹਾਂ ਨੂੰ ਸਬੂਤ ਮੰਗ ਰਹੀ ਹੈ ਕਿ ਅੱਤਵਾਦੀਆ ਤੋਂ ਕਦੋਂ-ਕਦੋਂ ਮੁੱਠਭੇੜ ਹੋਈ ਸੀ, ਉਸ ਦੀ ਐੱਫ.ਆਈ.ਆਰ ਕਿੱਥੇ ਹਨ।

'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸਾਬਕਾ ਇੰਸਪੈਕਟਰ ਗੁਰਦੀਪ ਸਿੰਘ ਕਹਿੰਦੇ ਹਨ ਕਿ ਜਦੋਂ ਮੈਂ ਏ.ਸੀ.ਪੀ ਸੁਮੇਧ ਸਿੰਘ ਸੈਣੀ ਨੂੰ ਮੋਢੇ ਤੇ ਚੁੱਕ ਕੇ ਗੋਲੀਆਂ ਵਿਚੋਂ ਦੂਜੀ ਗੱਡੀ ਤੱਕ ਲੈ ਕੇ ਗਿਆ। ਇਸ ਵਿਚ ਜਿਪਸੀ ਪਲਟਣ ਨਾਲ ਮੈਂ ਜ਼ਖਮੀ ਹੋ ਗਿਆ। ਉਸ ਦੇ ਬਾਅਦ ਸਿੱਧੇ ਖੜਾ ਨਹੀਂ ਹੋ ਪਾਇਆ। ਮੇਰੀ ਬਹਾਦਰੀ ਤੇ ਪਿੱਠ ਥਪਥਪਾਨੇ ਵਾਲੇ ਉਦੋਂ ਤੋਂ ਹੁਣ ਤੱਕ ਕਈ ਡੀ.ਜੀ.ਪੀ ਆਏ ਪਰ ਕਿਸੇ ਨੇ ਮੇਰੀ ਨਹੀਂ ਸੁਣੀ। ਅੱਤਵਾਦੀਆਂ ਨਾਲ ਲੜਨਾ ਤਾਂ ਆਸਾਨ ਸੀ ਪਰ ਪੁਲਸ ਤੰਤਰ ਨਾਲ ਮੈਂ ਲੜ ਨਹੀਂ ਪਾ ਰਿਹਾ ਹਾਂ।

ਉਨ੍ਹਾਂ ਦੱਸਿਆ ਕਿ ਮੇਰਾ ਨਾਮ ਸੁਣ ਕੇ ਅੱਤਵਾਦੀ ਭੱਜਦੇ ਸਨ, 12 ਅੱਤਵਾਦੀਆਂ ਨੂੰ ਜ਼ਿੰਦਾ ਗ੍ਰਿਫਤਾਰ ਕੀਤਾ ਹੈ ਜਦੋਂ ਕਿ 45 ਅੱਤਵਾਦੀਆਂ ਨੂੰ ਸਪੈਸ਼ਲ ਕੋਰਟ ਤੋਂ ਸਜ਼ਾ ਦਿਵਾਈ। ਉਨ੍ਹਾਂ ਦੱਸਿਆ ਕਿ ਉਹ 2003 ਵਿਚ ਸੇਵਾ ਮੁਕਤ ਹੋਏ। 8 ਸਾਲ ਹੋ ਗਏ ਬੇਟੇ ਲਈ ਨੌਕਰੀ ਮੰਗਦੇ-ਮੰਗਦੇ ਅੱਤਵਾਦੀਆਂ ਨਾਲ ਲੜਨ ਵਾਲੇ ਹੱਥ ਭਲੇ ਹੀ ਕਮਜ਼ੋਰ ਪੈ ਗਏ ਹੋਣ ਪਰ ਬੁਢਾਪੇ ਵਿਚ ਵੀ ਗੁਰਦੀਪ ਸਿੰਘ ਕਿਸੇ ਤੋਂ ਘੱਟ ਨਹੀਂ ਹਨ। ਕਹਿੰਦੇ ਹਨ ਕਿ 7 ਸਤੰਬਰ 2011 ਨੂੰ ਤਤਕਾਲੀਨ ਡੀ.ਜੀ.ਪੀ ਪਰਮਦੀਪ ਸਿੰਘ ਗਿੱਲ ਨੇ ਚਿੱਠੀ ਨੰਬਰ (8635) ਵਿਚ ਬੇਟੇ ਨੂੰ ਨੌਕਰੀ ਦੇਣ ਲਈ ਲਿਖਿਆ ਸੀ। ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ 11 ਅਕਤੂਬਰ 2013 ਨੂੰ ਨੌਕਰੀ ਦੇਣ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਮੈਂ ਮਜੀਠਾ ਪੁਲਸ (ਦਿਹਾਤੀ ਅੰਮ੍ਰਿਤਸਰ ਪੁਲਸ) ਵਿਚ ਸੀ, ਅਜਿਹੇ ਵਿਚ ਹੁਣ ਡੀ.ਜੀ.ਪੀ ਪੰਜਾਬ ਨੇ ਚਿੱਠੀ ਨੰਬਰ (7902 -ਸੀ.ਡੀ-19-3-2019) ਨੂੰ ਅੰਮ੍ਰਿਤਸਰ ਦਿਹਾਤੀ ਪੁਲਸ ਤੋਂ ਸਾਰੀ ਜਾਣਕਾਰੀ ਮੰਗੀ ਹੈ ਕਿ ਮੈਂ ਕਦੋ-ਕਦੋਂ ਅੱਤਵਾਦੀਆਂ ਤੋਂ ਮੁੱਠਭੇੜ ਹੋਈ ਹੈ। ਉੱਧਰ, ਇਸ ਚਿੱਠੀ ਦਾ ਜਵਾਬ ਦੇਣ ਵਿਚ ਅੰਮ੍ਰਿਤਸਰ ਦਿਹਾਤੀ ਪੁਲਸ ਉਲਟਾ ਸਾਡੇ ਤੋਂ ਹੀ ਜਵਾਬ ਮੰਗ ਰਹੀ ਹੈ ਕਿ ਸਬੂਤ ਦੇਵੇ, ਜਦੋਂ ਕਿ ਪੁਲਸ ਨੂੰ ਸਬੂਤ ਪਿਛਲੇ 8 ਸਾਲਾਂ ਵਿਚ 10 ਵਾਰ ਦੇ ਚੁੱਕੇ ਹਾਂ।

Baljeet Kaur

This news is Content Editor Baljeet Kaur