ਖਰਾਬ ਮੌਸਮ ਕਾਰਨ ਅੰਮ੍ਰਿਤਸਰ-ਦਿੱਲੀ ਉਡਾਨ 4.30 ਘੰਟੇ ਲੇਟ

07/18/2018 12:23:05 PM

ਅੰਮ੍ਰਿਤਸਰ (ਇੰਦਰਜੀਤ) : ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ ਖਰਾਬ ਮੌਸਮ ਕਾਰਨ ਅੱਜ ਸਵੇਰੇ 8 ਵਜੇ ਦੀ ਜਗ੍ਹਾ 12.30 ਵਜੇ ਆਵੇਗੀ। 
ਜਾਣਕਾਰੀ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਏ-1 461 8 ਵਜੇ ਦੀ ਜਗ੍ਹਾ 11 ਵਜੇ ਉਡਾਨ ਭਰਨੀ ਸੀ ਪਰ ਖਰਾਬ ਮੌਸਮ ਕਾਰਨ ਅੱਜ ਇਹ ਫਲਾਈਟ 12.30 ਵਜੇ ਆਵੇਗੀ। ਉੱਥੇ ਹੀ ਏਅਰਪੋਰਟ 'ਤੇ ਯਾਤਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।