ਅੰਮ੍ਰਿਤਸਰ ''ਚ ਅੱਜ ਕੋਰੋਨਾ ਨਾਲ ਇਕ ਦੀ ਮੌਤ, 12 ਮਾਮਲਿਆਂ ਦੀ ਹੋਈ ਪੁਸ਼ਟੀ

06/17/2020 9:38:40 PM

ਅੰਮ੍ਰਿਤਸਰ,(ਦਲਜੀਤ ਸ਼ਰਮਾ)- ਕੋਰੋਨਾ ਦਾ ਵਾਇਰਸ ਜਿਲ੍ਹੇ 'ਚ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ, ਕੋਰੋਨਾ ਨਾਲ ਅੰਮ੍ਰਿਤਸਰ 'ਚ ਜਿੱਥੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ, ਉਥੇ ਹੀ ਵਿਜੀਲੇਂਸ ਦੇ ਏ. ਐਸ. ਆਈ. ਸਮੇਤ 12 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਲ੍ਹੇ 'ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਆਂਕੜਾ ਵੱਧ ਕੇ 657 ਹੋ ਗਿਆ ਹੈ, ਜਦੋਂ ਕਿ 25 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜ਼ਿਲ੍ਹੇ ਵਿੱਚ ਲਗਾਤਾਰ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੀ ਚਿੰਤਤ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਦਾ ਵਾਇਰਸ ਆਪਣਾ ਵਿਰਾਟ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਜਿੱਥੇ ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਰ ਵੀ ਇੱਥੇ ਸਭ ਤੋਂ ਜ਼ਿਆਦਾ ਹੈ। ਲਗਾਤਾਰ ਵੱਧ ਰਹੇ ਮਾਮਲੇ ਨੂੰ ਲੈ ਕੇ ਜਾਂ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ, ਉਥੇ ਹੀ ਸਿਹਤ ਵਿਭਾਗ ਵੀ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿੱਚ ਡੁੱਬਿਆ ਹੋਇਆ

ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਦੇ ਅਨੁਸਾਰ ਲਾਹੌਰੀ ਗੇਟ ਦੀ ਰਹਿਣ ਵਾਲੀ ਕ੍ਰਿਸ਼ਨਾ 62 ਗੁਰੂ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਜ਼ੇਰੇ ਇਲਾਜ ਸੀ, ਮਰੀਜ਼ ਕੋਰੋਨਾ ਪਾਜ਼ੇਟਿਵ ਦੇ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਸਮੱਸਿਆ ਸੀ, ਮਰੀਜ਼ ਨੂੰ ਸਾਹ ਨਾ ਆਉਣ ਦੇ ਚਲਦੇ ਹਾਈ ਆਕਸੀਜਨ ਲਗਾਈ ਗਈ ਸੀ ਪਰ ਅੱਜ ਸਵੇਰੇ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੇ ਇਲਾਹਾ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਏ. ਐਸ. ਆਈ. ਦੇ ਇਲਾਵਾ ਇਕ ਕੇਸ ਰਾਏ ਐਵੀਨਿਊ ਸਾਹਮਣੇ ਖਾਲਸਾ ਕਾਲਜ 2 ਕੇਸ ਵਿਜੇ ਨਗਰ ਬਟਾਲਾ ਰੋਡ, ਇਕ ਕੇਸ ਕਟੜਾ ਸ਼ੇਰ ਸਿੰਘ, ਇੱਕ ਕੇਸ ਵਾਲਮੀਕਿ ਮੰਦਿਰ ਰਾਮਬਾਗ, ਇੱਕ ਕੇਸ ਲੁਹਾਰਕਾ ਰੋਡ, ਇੱਕ ਕੇਸ ਗੁਰੂ ਹਰ ਰਾਏ ਐਵੀਨਿਊ, ਇੱਕ ਕੇਸ ਜਾਮੁਨ ਵਾਲੀ ਰੋਡ, ਇੱਕ ਕੇਸ ਗੁਮਟਾਲਾ, ਇੱਕ ਕੇਸ ਗਰੀਨ ਐਵੀਨਿਊ ਤੋਂ ਸਾਹਮਣੇ ਆਏ ਹਨ। ਜਿਲ੍ਹੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 657 ਹੋ ਗਈ ਹੈ, ਜਦਕਿ 475 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। 157 ਮਰੀਜ਼ ਅਜੇ ਵੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ, ਜਦਕਿ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Deepak Kumar

This news is Content Editor Deepak Kumar