ਬਿੱਲਾ ਕੋਟ ਖਾਲਸਾ ਦੇ ਕਤਲ ਤੋਂ ਬਾਅਦ ਰੁਲਿਆ ਪਰਿਵਾਰ, ਦਿੱਤੀ ਚਿਤਾਵਨੀ

09/18/2019 4:54:27 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਬਹੁਚਰਚਿਤ ਸਮਾਜ ਸੇਵੀ ਬਿੱਲਾ ਕੋਟ ਖਾਲਸਾ ਦੇ ਕਤਲ ਤੋਂ ਇਕ ਸਾਲ ਬਾਅਦ ਤੱਕ  ਪੁਲਸ ਨੇ ਉਸ ਦੇ ਕਤਲ ਦੀ ਸਾਜ਼ਿਸ਼ ਤੋਂ ਪਰਦਾ ਨਹੀਂ ਚੁੱਕਿਆ। ਇਸ ਦੇ ਚੱਲਦਿਆਂ ਹੁਣ ਬਿੱਲਾ ਕੋਟ ਖਾਲਸਾ ਦੇ ਪਰਿਵਾਰ ਤੇ ਦੋਸਤਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਉਨ੍ਹਾਂ ਨੂੰ ਕਤਲ ਦੇ ਪਿੱਛੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਉਹ ਧਰਨੇ ਦੇਣਗੇ। ਬਿੱਲਾ ਕੋਟ ਖਾਲਸਾ ਦੇ ਦੋਸਤਾਂ ਨੇ ਇਕੱਠੇ ਹੋ ਕੇ ਇਸ ਕਤਲ ਦੀ ਸਾਜ਼ਿਸ਼ ਤੋਂ ਪਰਦਾ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿੱਲਾ ਦੇ ਕਤਲ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਪੀੜਤ ਪਰਿਵਾਰ ਨੂੰ ਮਦਦ ਦਾ ਜੋ ਭਰੋਸਾ ਦਿੱਤਾ ਸੀ ਉਹ ਵੀ ਪੂਰਾ ਕੀਤਾ ਜਾਵੇ।

ਦੱਸ ਦੇਈਏ ਕਿ ਬੀਤੇ ਸਾਲ ਅੰਮ੍ਰਿਤਸਰ ਵਿਚ ਬਿੱਲਾ ਕੋਟ ਖਾਲਸਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ ਪਰ ਪਰਿਵਾਰ ਅੱਜ ਵੀ ਆਪਣੇ ਸਵਾਲਾਂ ਦਾ ਜਵਾਬ ਲੱਭ ਰਿਹਾ ਹੈ। ਉੱਧਰ ਇਨਸਾਫ ਦੇ ਇੰਤਜ਼ਾਰ ਵਿਚ ਕੋਟ ਖਾਲਸਾ ਦਾ ਭਰਾ ਵੀ ਨਹੀਂ ਰਿਹਾ ਤੇ ਉਸ ਦੀ ਪਤਨੀ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।

Baljeet Kaur

This news is Content Editor Baljeet Kaur