ਕੈਬਨਿਟ ਮੰਤਰੀ ਸਰਕਾਰੀਆ ਨੇ ਬਾਜਵਾ ਤੇ ਫੂਲਕਾ ਨੂੰ ਲਿਆ ਲੰਮੇ ਹੱਥੀਂ

08/17/2019 3:26:00 PM

ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸ ਦੀ ਅੰਦਰੂਨੀ ਖਟਾਸ ਵੱਧਦੀ ਜਾ ਰਹੀ ਹੈ। ਪਹਿਲਾਂ ਸਿੱਧੂ ਤੇ ਹੁਣ ਬਾਜਵਾ ਦੇ ਬਿਆਨਾਂ ਨੇ ਕਾਂਗਰਸ ਦੀ ਅੰਦਰੂਨੀ ਖਟਾਸ ਨੂੰ ਜਗ-ਜਾਹਿਰ ਕਰ ਦਿੱਤਾ ਹੈ। ਬਾਜਵਾ ਦੇ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ 'ਤੇ ਦਿੱਤੇ ਗਏ ਬਿਆਨ ਤੇ ਫੂਲਕਾ ਦੇ ਬੇਅਦਬੀ ਮਾਮਲੇ 'ਚ ਲਗਾਏ ਗਏ ਦੋਸ਼ਾਂ 'ਤੇ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਨੇ ਜਵਾਬ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਬੇਅਦਬੀ ਮਾਮਲੇ 'ਚ ਵੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮਾਈਨਿੰਗ ਮਾਮਲੇ 'ਚ ਬੋਲਦਿਆਂ ਕਿਹਾ ਕਿ ਪਠਾਨਕੋਟ 'ਚ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤੇ ਨਿਯਮਾਂ ਦੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ 'ਤੇ ਬਾਜਵਾ ਦੇ ਦਿੱਤੇ ਗਏ ਬਿਆਨ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਉਹ ਉਸ ਜਗ੍ਹਾ ਦੇ ਮੈਂਬਰ ਆਫ ਪਾਰਲੀਮੈਂਟ ਸਨ ਤਾਂ ਉਸ ਸਮੇਂ ਉਨ੍ਹਾਂ ਕੰਮ ਕਿਉਂ ਨਹੀਂ ਕੀਤਾ।

Baljeet Kaur

This news is Content Editor Baljeet Kaur