ਅੰਮ੍ਰਿਤਸਰ ਏਅਰਪੋਰਟ ''ਤੇ ਵਿਜ਼ਿਟਰਸ ਐਂਟਰੀ ਬੰਦ

01/21/2019 9:29:18 AM

ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਤੋਂ ਵਿਜ਼ਿਟਰਸ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਐਂਟਰੀ ਏਅਰਪੋਰਟ ਦੀਆਂ ਟਰਮੀਨਲ ਇਮਾਰਤਾਂ ਦੇ ਅੰਦਰ ਬੰਦ ਕਰ ਦਿੱਤੀ ਗਈ ਹੈ। ਯਾਤਰੀਆਂ ਨੂੰ ਰਿਸੀਵ ਤੇ ਵਿਦਾ ਕਰਨ ਆਏ ਲੋਕ ਇਨ੍ਹਾਂ ਟਰਮੀਨਲ ਇਮਾਰਤਾਂ ਵਿਚ ਉਡੀਕ ਕਰਨ ਲਈ ਐਂਟਰੀ ਫੀਸ ਦੇ ਕੇ ਦਾਖਲ ਹੁੰਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰਪੋਰਟ ਦੇ ਡਾਇਰੈਕਟਰ ਮਨੋਜ ਚੰਸੋਰਿਆ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਵੱਧ ਕੀਤੇ ਜਾਂਦੇ ਹਨ। ਜਵਾਨਾਂ ਦੀ ਨਿਯੁਕਤੀ ਮਜ਼ਬੂਤ ਬਣਾਈ ਜਾਂਦੀ ਹੈ। ਇਸ ਕਾਰਨ ਪ੍ਰਤੀ ਸਾਲ ਏਅਰਪੋਰਟ 'ਤੇ ਮਹਿਮਾਨਾਂ ਦੇ ਦਾਖਲੇ  'ਤੇ ਰੋਕ ਲਾ ਦਿੱਤੀ ਜਾਂਦੀ ਹੈ ਅਤੇ ਹਵਾਈ ਯਾਤਰੀਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ  ਉਹ ਸਮੇਂ 'ਤੇ ਏਅਰਪੋਰਟ 'ਤੇ ਪੁੱਜਣ।

ਅੰਮ੍ਰਿਤਸਰ ਏਅਰਪੋਰਟ ਤੋਂ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ ਉਡਾਣ 3 ਦਿਨ ਰਹੇਗੀ ਰੱਦ
ਸਥਾਨਕ ਏਅਰਪੋਰਟ ਤੋਂ ਦਿੱਲੀ-ਅੰਮ੍ਰਿਤਸਰ, ਅੰਮ੍ਰਿਤਸਰ-ਦਿੱਲੀ ਦੀ  ਉਡਾਣ ਗਿਣਤੀ ਏ. ਆਈ.-461/113  21 ਤੋਂ 23 ਜਨਵਰੱਦ ਰਹੇਗੀ।  ਉਡਾਣ  ਦੇ ਰੱਦ ਰਹਿਣ ਦਾ  ਕਾਰਨ ਗਣਤੰਤਰ  ਦਿਵਸ ਮੌਕੇ ਦਿੱਲੀ ਏਅਰਪੋਰਟ 'ਤੇ ਰਨਵੇ ਦੇ ਰੁਝੇਵੇਂ ਹਨ।

Baljeet Kaur

This news is Content Editor Baljeet Kaur