ਅੰਮ੍ਰਿਤਸਰ : 30 ਦਿਨਾਂ ''ਚ ਹੋਏ 5 ਕਤਲ, ਪਿੰਡਾਂ ''ਚ ਦਹਿਸ਼ਤ ਦਾ ਮਾਹੌਲ

07/20/2019 12:17:35 PM

ਅੰਮ੍ਰਿਤਸਰ (ਰਾਕੇਸ਼) : ਤਹਿਸੀਲ ਵਿਚਲੇ ਪੇਂਡੂ ਖੇਤਰਾਂ 'ਚ ਦਹਿਸ਼ਤਗਰਦੀ ਦਾ ਦੌਰ ਲਗਾਤਾਰ ਜਾਰੀ ਰਹਿਣ ਕਾਰਨ ਲੋਕਾਂ 'ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਲੋਕਾਂ ਵਲੋਂ ਗੈਰ-ਕਾਨੂੰਨੀ ਅਸਲੇ ਨਾਲ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਹਨ। ਪਹਿਲੀ ਘਟਨਾ 'ਚ ਥਾਣਾ ਬਿਆਸ ਦੀ ਬੁੱਕਲ 'ਚ ਇਕ ਫਾਈਨਾਂਸਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਰਈਆ ਦੀ ਸਰਕਾਰੀ ਡਿਸਪੈਂਸਰੀ ਕੋਲ ਸ਼ਮਸ਼ੇਰ ਸਿੰਘ ਨਾਮੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਤੀਸਰੀ ਘਟਨਾ 'ਚ ਇਸੇ ਥਾਣੇ ਤਹਿਤ ਪੈਂਦੇ ਪਿੰਡ ਕੋਟ ਮਹਿਤਾਬ ਦੇ ਇਕ ਭੱਠੇ 'ਤੇ ਕਤਲ ਦੀ ਵਾਰਦਾਤ ਵਾਪਰੀ।

ਇਸ ਤੋਂ ਇਲਾਵਾ ਪਿੰਡ ਸੁਧਾਰ ਦੇ ਜੱਸਾ ਨਾਮੀ ਵਿਅਕਤੀ ਦੀ ਹੱਤਿਆ ਕੀਤੀ ਗਈ, ਜਦਕਿ ਤਾਜ਼ੀ ਘਟਨਾ 'ਚ ਪਿੰਡ ਕੰਮੋਕੇ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਦੀ ਲਾਪ੍ਰਵਾਹੀ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਦਿਨੋ-ਦਿਨ ਅੰਜਾਮ ਮਿਲਦਾ ਜਾ ਰਿਹਾ ਹੈ। ਪੇਂਡੂ ਖੇਤਰਾਂ 'ਚ ਪੁਲਸ ਗਸ਼ਤ ਦੀ ਘਾਟ ਅਤੇ ਪੁਲਸ ਵੱਲੋਂ ਆਪਣੇ ਕੰਮਾਂ 'ਚ ਰੁੱਝੇ ਰਹਿਣਾ ਇਨ੍ਹਾਂ ਵਾਰਦਾਤਾਂ ਦਾ ਮੁੱਖ ਕਾਰਨ ਸਮਝਿਆ ਜਾਂਦਾ ਹੈ। ਅਧਿਕਾਰੀਆਂ ਦੀ ਗੈਰ-ਹਾਜ਼ਰੀ ਕਾਰਨ ਹੀ ਲੋਕਾਂ ਦੀਆਂ ਹਜ਼ਾਰਾਂ ਦਰਖਾਸਤਾਂ ਥਾਣਿਆਂ, ਚੌਕੀਆਂ 'ਚ ਬਕਾਇਆ ਪਈਆਂ ਹੋਈਆਂ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦੀ ਜ਼ਿਲਾ ਪੁਲਸ ਮੁਖੀ ਦਿਹਾਤੀ ਤੋਂ ਮੰਗ ਹੈ ਕਿ ਖੇਤਰ 'ਚ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ।

Baljeet Kaur

This news is Content Editor Baljeet Kaur