ਪਮਾਲ ਦੇ ਅੰਮ੍ਰਿਤਧਾਰੀ ਸਿੱਖ ਦੀ ਸ਼ੱਕੀ ਹਾਲਤ ’ਚ ਮੌਤ, ਫੁੱਲ ਚੁਗਣ ਉਪਰੰਤ ਪਤਨੀ ਫਰਾਰ

04/19/2021 6:26:08 PM

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਪਮਾਲ ਵਿਖੇ 13-14 ਅਪ੍ਰੈਲ ਦੀ ਦਰਮਿਆਨੀ ਰਾਤ ਅੰਮ੍ਰਿਤਧਾਰੀ ਸਿੱਖ ਰਣਜੀਤ ਸਿੰਘ ਦੀ ਘਰ ਵਿਚ ਹੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਸਰਪੰਚ ਜਗਦੀਸ਼ ਸਿੰਘ ਜੱਗੀ ਵੱਲੋਂ ਪੁਲਸ ਨੂੰ ਦਿੱਤੀ ਸੂਚਨਾ ਦੇ ਅਧਾਰ ’ਤੇ ਥਾਣਾ ਦਾਖਾ ਦੇ ਮੁੱਖੀ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ 5 ਡਾਕਟਰਾਂ ਦਾ ਬੋਰਡ ਬਣਵਾ ਕੇ ਉਸਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।

ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ’ਚ ਐਤਵਾਰ ਨੂੰ ਲਾਕ ਡਾਊਨ, ਸਿਨੇਮਾ-ਜਿੰਮ ਬੰਦ, ਲੱਗੀਆਂ ਨਵੀਂਆਂ ਪਾਬੰਦੀਆਂ

ਸ਼ੱਕ ਦੀ ਸੂਈ ਉਦੋਂ ਘੁੰਮਣ ਲੱਗ ਗਈ ਜਦੋਂ ਮ੍ਰਿਤਕ ਰਣਜੀਤ ਸਿੰਘ ਅੰਮ੍ਰਿਤਧਾਰੀ ਸਿੱਖ ਦੇ ਫੁੱਲ ਚੁਗਣ ਉਪਰੰਤ ਉਸਦੀ ਪਤਨੀ ਆਪਣੀਆਂ 3 ਧੀਆਂ 9, 7 ਅਤੇ 4 ਸਾਲ ਦੀਆਂ ਸਹੁਰੇ ਘਰ ਛੱਡਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਉਥੋਂ ਗਾਇਬ ਹੋ ਗਈ।

ਇਹ ਵੀ ਪੜ੍ਹੋ : ਐੱਚ. ਐੱਸ. ਫੂਲਕਾ ਦੀ ਚਿੱਠੀ ਤੋਂ ਬਾਅਦ ਨਵਜੋਤ ਸਿੱਧੂ ਦਾ ਤਿੱਖਾ ਜਵਾਬ, ਕੈਪਟਨ ਨੂੰ ਵੀ ਦਿੱਤਾ ਹਲੂਣਾ

ਥਾਣਾ ਦਾਖਾ ਦੀ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਸੱਸ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਜਾਰੀ ਹੈ। ਥਾਣਾ ਮੁੱਖੀ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਮ੍ਰਿਤਕ ਦੇ ਮਰਨ ਦਾ ਅਸਲੀ ਕਾਰਨ ਉਸਦੀ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਪਤਾ ਲੱਗੇਗਾ ਅਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਸ ਮਾਮਲੇ ਦਾ ਸੱਚ ਜ਼ਾਹਰ ਕਰਾਂਗੇ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh