‘ਲੋਕ ਸਭਾ ਚੋਣਾਂ’ ਲੜਨ ਬਾਰੇ ਰਾਜਾ ਵੜਿੰਗ ਨੇ ਕੀਤਾ ਖੁਲਾਸਾ

01/28/2019 7:08:00 PM

ਗਿੱਦੜਬਾਹਾ: ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਮੈਨੂੰ ਲੋਕ ਸਭਾ ਸੀਟ ਤੋਂ ਚੋਣਾਂ ਲੜਨ ਲਈ ਕਹਿਣਗੇ ਤਾਂ ਉਹ ਚੋਣਾਂ ਜ਼ਰੂਰ ਲੜਨਗੇ। 'ਜਗ ਬਾਣੀ' ਦੇ ਪ੍ਰੋਗਰਾਮ 'ਜਨਤਾ ਦੀ ਸੱਥ' 'ਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਲੜਨ ਦਾ ਇਛੁੱਕ ਨਹੀਂ ਹਾਂ ਅਤੇ ਮੈਂ ਸਿਰਫ ਵਿਧਾਇਕ ਹੀ ਬਣ ਕੇ ਰਹਿਣਾ ਚਾਹੁੰਦਾ ਹਾਂ ਪਰ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਾਈ ਕਮਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੈਨੂੰ ਬੁਲਾ ਕੇ ਲੋਕ ਸਭਾ ਸੀਟ ਲਈ ਚੋਣਾਂ ਲੜਨ ਕਹਿਣਗੇ ਤਾਂ ਜਿਸ ਸੀਟ ਤੋਂ ਉਹ ਚੋਣਾਂ ਲੜਾਉਣਗੇ ਮੈਂ ਉਥੋਂ ਹੀ ਲੋਕ ਸਭਾ ਸੀਟ ਦੀਆਂ ਚੋਣਾਂ ਲੜਾਂਗਾ। 

ਇਸ ਤੋਂ ਇਲਾਵਾ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਖੁੱਸਣ ਅਤੇ ਕੈਬਨਿਟ ਰੈਂਕ ਨਾ ਮਿਲਣ ਦੇ ਸਵਾਲ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ-ਜਦੋਂ ਮੇਰੇ ਤੋਂ ਕੋਈ ਚੀਜ਼ ਖੁੱਸਦੀ ਹੈ ਤਾਂ ਉਸ ਤੋਂ ਵੱਡੀ ਚੀਜ਼ ਮੈਨੂੰ ਮਿਲਦੀ ਹੈ। ਰਾਜਾ ਵੜਿੰਗ ਨੇ ਦਿਲੀ ਇੱਛਾ ਦੱਸਦੇ ਹੋਏ ਕਿਹਾ ਕਿ ਮੈਂ ਪੰਜਾਬ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਪਰ ਨਹੀਂ ਬਣ ਸਕਿਆ। ਉਨ੍ਹਾਂ ਨੇ ਕਿਹਾ ਕਿ ਮੈਂ ਯੂਥ ਕਾਂਗਰਸ ਦੀ ਚੋਣ ਰਵਨੀਤ ਬਿੱਟੂ ਨਾਲ ਲੜੀ ਸੀ, ਜਿਸ ਤੋਂ ਮੈਂ ਹਾਰ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਰਾਹੁਲ ਤੋਂ ਕਦੇ ਕੁਝ ਮਗਾਂਗਾ ਨਹੀਂ ਪਰ ਜੇਕਰ ਕੁਝ ਦੇਣਗੇ ਤਾਂ ਛੱਡਾਂਗਾ ਨਹੀਂ। ਉਨ੍ਹਾਂ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਮੈਂ ਕੈਬਨਿਟ ਮੰਤਰੀ ਬਣਾ ਪਰ ਨਹੀਂ ਬਣ ਸਕਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਸ ਹੈ ਅਤੇ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੈਨੂੰ ਕੁਝ ਵੱਡੀ ਚੀਜ਼ ਦੇਣ ਵਾਲੇ ਹਨ।

shivani attri

This news is Content Editor shivani attri