ਇਕੋ ਸਕੂਲ ’ਚੋਂ ਪੜ੍ਹ ਕੇ ਮੁੱਖ ਮੰਤਰੀ ਬਣੇ ਅਮਰਿੰਦਰ, ਕਮਲਨਾਥ ਤੇ ਨਵੀਨ ਪਟਨਾਇਕ

12/21/2018 12:22:13 AM

ਕੁਰਾਲੀ -ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਕਮਲਨਾਥ ਦੇਹਰਾਦੂਨ ਦੇ ਇਲਾਈਟ ਦੂਨ ਸਕੂਲ ’ਚ ਪੜ੍ਹੇ ਹਨ। ਇਥੇ ਪੜ੍ਹਨ ਵਾਲੇ ਉਹ ਦੇਸ਼ ’ਚ ਤੀਜੇ ਮੁੱਖ ਮੰਤਰੀ ਬਣ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਇਸੇ ਸਕੂਲ ਦੇ ਹੀ ਵਿਦਿਆਰਥੀ ਰਹਿ ਚੁੱਕੇ ਹਨ। ਇਕ ਰਿਪੋਰਟ ਅਨੁਸਾਰ ਇਹ ਪਹਿਲੀ ਵਾਰ ਹੋਇਆ ਕਿ ਇਸੇ ਸਕੂਲ ’ਚੋਂ ਪੜ੍ਹ ਕੇ ਤਿੰਨ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਮੁੱਖ ਮੰਤਰੀ ਬਣੇ ਹਨ।

ਹਾਲਾਂਕਿ ਇਸ ਸਕੂਲ ਦਾ ਨਾਂ ਆਪਣੇ ਆਪ ’ਚ ਭਾਰਤ ਦੇ ਨਾਮੀ ਸਕੂਲਾਂ ’ਚੋਂ ਇਕ ਹੈ, ਜਿਥੋਂ ਤਕਡ਼ੇ ਸਿਆਸਤਦਾਨਾਂ ਦਾ ਜਨਮ ਹੋਇਆ ਹੈ।ਕਮਲਨਾਥ ਜਿੱਥੇ 1964 ਬੈਚ ਦੇ ਹਨ, ਉਥੇ ਹੀ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਚੋਣ ਕਰਨ ਵਾਲੇ ਰਾਹੁਲ ਗਾਂਧੀ ਵੀ ਇਸੇ ਸਕੂਲ ’ਚ 1990 ਦੇ ਸਮੇਂ ਦੌਰਾਨ ਪੜ੍ਹਾਈ ਕਰ ਚੁੱਕੇ ਹਨ। ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਇਕੱਲੇ ਪ੍ਰਧਾਨ ਮੰਤਰੀ ਹਨ, ਜੋ ਇਸ ਸਕੂਲ ’ਚ ਪੜ੍ਹਾਈ ਕਰ ਚੁੱਕੇ ਹਨ।