ਯੂਰੋਕੈਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਮਿਲਿਆ 'ਆਈਕਾਨਿਕ ਲੀਡਰਸ਼ਿਪ ਐਵਾਰਡ'

03/11/2022 9:33:35 PM

ਜਲੰਧਰ - ਯੂਰੋਪੀਅਨ ਐਜੂਕੇਸ਼ਨ ਦੇ ਖੇਤਰ 'ਚ ਬੇਮਿਸਾਲ ਯੋਗਦਾਨ ਪਾਉਣ ਕਰਕੇ 'ਯੂਰੋਕੈਨ ਗਲੋਬਲ' ਦੇ ਪ੍ਰਾਈਮ ਐਕਸਪਰਟ ਕੰਸਲਟੈਂਟ ਅਮਨਦੀਪ ਸਿੰਘ ਨੂੰ 'ਆਈਕਾਨਿਕ ਲੀਡਰਸ਼ਿਪ ਐਵਾਰਡ' ਨਾਲ ਨਿਵਾਜਿਆ ਗਿਆ ਹੈ। ਬੀਤੇ ਦਿਨੀਂ ਚੰਡੀਗੜ੍ਹ ਦੇ ਜੇ. ਡਬਲਯੂ. ਮੈਰੀਅਟ ਹੋਟਲ 'ਚ ਆਯੋਜਿਤ ਸਮਾਰੋਹ ਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਰੂਪ ਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਪੁਰਸਕਾਰ ਭੇਟ ਕੀਤਾ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ 'ਯੂਰੋਕੈਨ ਗਲੋਬਲ' ਦੇ ਪ੍ਰਮੁੱਖ ਮਾਹਿਰ ਸਲਾਹਕਾਰ ਹਨ। ਉਨ੍ਹਾਂ ਕੋਲ ਯੂਰੋਪੀਅਨ ਸਿੱਖਿਆ ਖੇਤਰ 'ਚ 12 ਸਾਲ ਦਾ ਬੇਮਿਸਾਲ ਤਜਰਬਾ ਹੈ। ਅਮਨਦੀਪ ਸਿੰਘ ਨੂੰ ਯੂਰੋਪੀਅਨ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਸਲਟੇਸ਼ਨ 'ਚ ਸਰਵਸ੍ਰੇਸ਼ਟ ਹੋਣ ਦਾ ਵੀ ਮਾਣ ਹਾਸਲ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼ ਐਲਾਨਿਆ ਜਾਵੇ : ਅਮਰੀਕੀ ਸੰਸਦ ਮੈਂਬਰ

ਅਸਲ 'ਚ ਉਹ ਇਕ ਸਮਰਪਿਤ ਟੀਚਰ ਹਨ, ਜਿਨ੍ਹਾਂ ਕੋਲ ਅੰਤਰਰਾਸ਼ਟਰੀ ਵਿਸ਼ਵ ਵਿਦਿਆਲਿਆਂ 'ਚ ਵਿਦਿਆਰਥੀਆਂ ਦੀ ਨਿਯੁਕਤੀ ਦਾ ਲੰਬਾ ਅਨੁਭਵ ਹੈ। ਉਨ੍ਹਾਂ ਦੇ ਉਚਿਤ ਮਾਰਗਦਰਸ਼ਨ 'ਚ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟਸ ਵਿਦੇਸ਼ਾਂ 'ਚ ਸਟੱਡੀ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਦੇ ਹਨ। ਇਹ ਗੌਰਵਮਈ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣਾ ਆਪਣੇ-ਆਪ 'ਚ ਬੜੇ ਮਾਣ ਵਾਲੀ ਗੱਲ ਹੈ। ਕੋਰੋਨਾ ਅਤੇ ਰੂਸ-ਯੂਕ੍ਰੇਨ ਜੰਗ ਦੇ ਕਾਰਨ ਇਮੀਗ੍ਰੇਸ਼ਨ ਇੰਡਸਟਰੀ 'ਤੇ ਬਹੁਤ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਇਸ ਮੁਸ਼ਕਿਲ ਸਮੇਂ 'ਚੋਂ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਲੈਂਸੇਟ ਨੇ ਕੀਤਾ ਭਾਰਤ 'ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਾ ਦਾਅਵਾ, ਸਰਕਾਰ ਨੇ ਕੀਤਾ ਇਨਕਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar