ਅੱਜ ਤੋਂ ਸਾਰੇ PCS ਅਧਿਕਾਰੀ ਜਾਣਗੇ ਸਮੂਹਿਕ ਛੁੱਟੀ ’ਤੇ, ਜਾਣੋ ਵਜ੍ਹਾ

01/09/2023 4:11:05 AM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਅਧੀਨ ਕੰਮ ਕਰ ਰਹੇ ਪੀ.ਸੀ.ਐੱਸ. ਅਧਿਕਾਰੀ ਸੋਮਵਾਰ ਤੋਂ ਇਕ ਹਫ਼ਤੇ ਲਈ ਸਮੂਹਿਕ ਛੁੱਟੀ ’ਤੇ ਹੋਣਗੇ। ਇਹ ਐਲਾਨ ਐਤਵਾਰ ਨੂੰ ਪੀ.ਸੀ.ਐੱਸ. ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਪੀ. ਸੀ. ਐੱਸ. ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਪੀ.ਸੀ.ਐੱਸ. ਅਧਿਕਾਰੀਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਦੀ ਸੜਕ ਹਾਦਸੇ 'ਚ ਮੌਤ

ਹਾਲ ਹੀ ਵਿਚ ਆਰ.ਟੀ.ਏ. ਲੁਧਿਆਣਾ ਨਰਿੰਦਰ ਧਾਲੀਵਾਲ ਨੂੰ ਵੀ ਗੈਰ-ਕਾਨੂੰਨੀ ਢੰਗ ਨਾਲ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ ਜਲਦੀ ਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਤਾਂ ਜੋ ਇਸੇ ਤਰ੍ਹਾਂ ਦੇ ਕੇਸ ਵਿਚ ਫਸੇ ਨਰਿੰਦਰ ਧਾਲੀਵਾਲ ਅਤੇ ਪਹਿਲਾਂ ਪੀ.ਸੀ.ਐੱਸ. ਅਧਿਕਾਰੀ ਤਰਸੇਮ ਚੰਦ ਦੇ ਕੇਸ ਨੂੰ ਹੱਲ ਕੀਤਾ ਜਾ ਸਕੇ।

Mandeep Singh

This news is Content Editor Mandeep Singh