ਕੇਜਰੀਵਾਲ ਦਾ ਵੱਡਾ ਦਾਅਵਾ, ‘ਆਪ’ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਹੋਈਆਂ ਇਕਜੁੱਟ

02/15/2022 10:30:30 AM

ਜਲੰਧਰ : ਪੰਜਾਬ ’ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਡੇਰੇ ਲਾ ਲਏ ਹਨ ਅਤੇ ਇੱਥੇ ਉਹ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਚੋਣਾਂ ਨੂੰ ਲੈ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਕੇਜਰੀਵਾਲ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਆਪਸ ’ਚ ਮਿਲ ਗਈਆਂ ਹਨ ਪਰ ਅਸੀਂ ਬਹੁਮਤ ਨਾਲ ਸਰਕਾਰ ਬਣਾਵਾਂਗੇ।

ਇਹ ਵੀ ਪੜ੍ਹੋ : 1 ਸੀ. ਐੱਮ., 3 ਸਾਬਕਾ ਸੀ. ਐੱਮ., 7 ਪ੍ਰਧਾਨ ਮੈਦਾਨ ’ਚ

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਇਕ ਬਹੁਤ ਹੀ ਮਜ਼ੇਦਾਰ ਚੀਜ਼ ਹੋ ਰਹੀ ਹੈ ਕਿ ਕੱਲ ਅਮਿਤ ਸ਼ਾਹ ਜੀ ਆਏ ਅਤੇ ਮੈਨੂੰ ਅਤੇ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢੀਆਂ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਜੀ ਆਏ ਅਤੇ ਉਨ੍ਹਾਂ ਨੇ ਵੀ ਮੈਨੂੰ ਗਾਲ੍ਹਾਂ ਕੱਢੀਆਂ। ਉਥੇ ਹੀ ਸੁਖਬੀਰ ਬਾਦਲ ਜੀ ਸਿਰਫ ਮੈਨੂੰ ਹੀ ਗਾਲ੍ਹਾਂ ਕੱਢਦੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਤੱਕ ਨਹੀਂ ਲੈਂਦੇ ਹਨ। ਦੂਜੇ ਪਾਸੇ ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢਦੇ ਹਨ, ਭਗਵੰਤ ਮਾਨ ਨੂੰ ਗਾਲ੍ਹਾਂ ਕੱਢਦੇ ਹਨ ਪਰ ਬਾਦਲਾਂ ਨੂੰ ਕੁਝ ਨਹੀਂ ਕਹਿੰਦੇ। ਅਜਿਹੇ ’ਚ ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਸਾਰੇ ਇਕੱਠੇ ਹੋ ਗਏ ਹਨ ਅਤੇ ਸਾਰਿਆਂ ਦੀ ਇਕ ਹੀ ਭਾਸ਼ਾ ਹੈ।

ਦੇਖਣ ਵਾਲੀ ਗੱਲ ਇਹ ਹੈ ਕਿ ਸਾਡਾ ਕਸੂਰ ਕੀ ਹੈ? ਅਸੀਂ ਤਾਂ ਸਿਰਫ ਗੱਲ ਕਰਦੇ ਹਾਂ ਕਿ ਸਕੂਲ ਬਣਾਵਾਂਗੇ, ਹਸਪਤਾਲ ਬਣਾਵਾਂਗੇ, ਇਮਾਨਦਾਰ ਸਰਕਾਰ ਦੇਵਾਂਗੇ, ਬੇਅਦਬੀ ਦਾ ਇਨਸਾਫ ਦਿਵਾਵਾਂਗੇ ਅਤੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ। ਇਹ ਸਾਰੇ ਲੋਕ ਪੰਜਾਬ ਨੂੰ ਹਰਾਉਣਾ ਚਾਹੁੰਦੇ ਹਨ। ਇਹ ਸਾਰੇ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਜਿੱਤਣੀ ਨਹੀਂ ਚਾਹੀਦੀ ਹੈ। ਆਮ ਆਦਮੀ ਪਾਰਟੀ ਜਿੱਤ ਗਈ ਤਾਂ ਇਨ੍ਹਾਂ ਲੋਕਾਂ ਦੀ ਲੁੱਟ ਬੰਦ ਹੋ ਜਾਵੇਗੀ। ਇਹ ਲੋਕ ਚਾਹੁੰਦੇ ਹਨ ਕਿ ਇਨ੍ਹਾਂ ਲੋਕਾਂ ਦੀ ਲੁੱਟ ਬੰਦ ਨਹੀਂ ਹੋਣੀ ਚਾਹੀਦੀ ਹੈ।

ਸਾਰੇ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਚਾਹੀਦੀ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਹਨ ਮਤਲਬ ਤੁਸਾਂ ਲੋਕਾਂ ਨੂੰ ਹਰਾਉਣਾ ਚਾਹੁੰਦੇ ਹਨ। ਤੁਸੀਂ ਸਾਰੇ ਮਿਲ ਕੇ ਇਨ੍ਹਾਂ ਸਾਰਿਆਂ ਨੂੰ ਹਰਾ ਦਿਓ। ਮੈਨੂੰ ਪੰਜਾਬ ਦੇ ਲੋਕਾਂ ’ਤੇ ਬਹੁਤ ਭਰੋਸਾ ਹੈ। ਲੋਕ ਬਹੁਤ ਗੁੱਸੇ ’ਚ ਹਨ। ਇਨ੍ਹਾਂ ਨੇ 70 ਸਾਲਾਂ ’ਚ ਲੋਕਾਂ ਨੂੰ ਬਹੁਤ ਲੁੱਟਿਆ ਹੈ। ਇਕ-ਇਕ ਨੇਤਾ ਨੇ ਕਰੋਡ਼ਾਂ ਰੁਪਇਆਂ ਦੀ ਪ੍ਰਾਪਰਟੀ ਬਣਾ ਲਈ ਹੈ।

ਇਨ੍ਹਾਂ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਦੀ ਕੁੱਲ ਜਾਇਦਾਦ ਕਿੰਨੀ ਹੈ, ਜਿਸ ਦਾ ਕੋਈ ਹਿਸਾਬ ਨਹੀਂ ਹੈ। ਸਵਿੱਸ ਬੈਂਕ ’ਚ ਕਿੰਨਾ ਹੈ ਅਤੇ ਵਿਦੇਸ਼ਾਂ ’ਚ ਕਿੰਨਾ ਰੁਪਇਆ ਇਨ੍ਹਾਂ ਲੋਕਾਂ ਦਾ ਜਮ੍ਹਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਕੀ ਤੁਸੀਂ ਜਾਂਚ ਕਰਵਾਉਗੇ ਤਾਂ ਉਨ੍ਹਾਂ ਕਿਹਾ ਕਿ ਜ਼ਰੂਰ ਕਰਵਾਵਾਂਗੇ। ਇਕ-ਇਕ ਪੈਸੇ ਦਾ ਹਿਸਾਬ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਚੰਨੀ ਨੇ ਆਪਣੇ ਭਾਈਚਾਰੇ ਨੂੰ ਕੁਝ ਨਹੀਂ ਦਿੱਤੈ

ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਸੀ. ਐੱਮ. ਫੇਸ ਬਣਾਇਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ’ਚ ਐੱਸ. ਸੀ. ਵੋਟਰ ਇਨ੍ਹਾਂ ਵੱਲ ਜਾ ਸਕਦਾ ਹੈ, ਦੇ ਸਵਾਲ ’ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ’ਚ ਘੁੰਮ ਰਿਹਾ ਹਾਂ ਅਤੇ ਲੋਕਾਂ ਤੋਂ ਪੁੱਛ ਰਿਹਾ ਹਾਂ ਤਾਂ ਲੋਕ ਕਹਿੰਦੇ ਹਨ ਕਿ ਚੰਨੀ ਨੇ ਆਪਣੇ ਰਿਸ਼ਤੇਦਾਰਾਂ ਲਈ ਤਾਂ ਬਹੁਤ ਕੁਝ ਕੀਤਾ ਹੈ ਪਰ ਸਾਡੇ ਲਈ ਕੀ ਕੀਤਾ ਹੈ। ਚੰਨੀ ਕਹਿੰਦੇ ਸਨ ਕਿ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਪਰ ਇਕ ਵੀ ਵਿਅਕਤੀ ਨੂੰ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਚੰਨੀ ਨੇ ਆਪਣੇ ਭਾਈਚਾਰੇ ਨੂੰ ਕੁਝ ਨਹੀਂ ਦਿੱਤਾ। ਮੈਂ ਐੱਸ. ਸੀ. ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਦਾ ਸੁਪਨਾ ਸੀ ਕਿ ਸਾਰਿਆਂ ਨੂੰ ਚੰਗੀ ਸਿੱਖਿਆ ਮਿਲਣੀ ਚਾਹੀਦੀ ਹੈ। 70 ਸਾਲਾਂ ’ਚ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਪਹਿਲੀ ਵਾਰ ਆਮ ਆਦਮੀ ਪਾਰਟੀ ਆਈ ਹੈ, ਜਿਸ ਨੇ ਦਿੱਲੀ ’ਚ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਦਿੱਲੀ ’ਚ ਅਸੀਂ ਗਰੀਬ ਤੋਂ ਗਰੀਬ ਐੱਸ. ਸੀ. ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੇਣ ਜਾ ਰਹੇ ਹਾਂ। ਇਸ ਵਾਰ ਵੋਟ ਪਾਉਂਦੇ ਸਮੇਂ ਅੱਖਾਂ ਬੰਦ ਕਰ ਲੈਣਾ ਅਤੇ ਬਾਬਾ ਸਾਹਿਬ ਨੂੰ ਯਾਦ ਕਰਨਾ ਕਿ ਅੱਜ ਜੇਕਰ ਬਾਬਾ ਸਾਹਿਬ ਜ਼ਿੰਦਾ ਹੁੰਦੇ ਤਾਂ ਉਹ ਕਿਸ ਨੂੰ ਵੋਟ ਪਾਉਂਦੇ। ਕੇਜਰੀਵਾਲ ਨੂੰ ਵੋਟ ਪਾਉਂਦੇ, ਜੋ ਅੱਜ ਐੱਸ. ਸੀ. ਭਾਈਚਾਰੇ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਹੈ। ਉਨ੍ਹਾਂ ਦਾ ਸੁਪਨਾ ਪੂਰਾ ਕਰ ਰਿਹਾ ਹੈ ਜਾਂ ਫਿਰ ਚੰਨੀ ਸਾਹਿਬ ਨੂੰ ਵੋਟ ਪਾਉਂਦੇ। ਤੁਹਾਨੂੰ ਆਪਣਾ ਜਵਾਬ ਮਿਲ ਜਾਵੇਗਾ।

ਪੰਜ ਤੋਂ ਜ਼ਿਆਦਾ ਸੀਟਾਂ ਨਹੀਂ ਜਿੱਤੇਗੀ ਭਾਜਪਾ

ਕੀ ਤੁਸੀਂ ਭਾਜਪਾ ਨੂੰ ਚੁਣੌਤੀ ਮੰਨਦੇ ਹੋ? ਕਿਉਂਕਿ ਉਨ੍ਹਾਂ ਦੀ ਕੇਂਦਰ ’ਚ ਸਰਕਾਰ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਮੈਂ ਭਾਜਪਾ ਦੇ ਵੋਟਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਭਾਜਪਾ ਤਾਂ ਇਸ ਵਾਰ ਚੋਣ ਜਿੱਤ ਨਹੀਂ ਰਹੀ ਹੈ। ਭਾਜਪਾ ਦਾ, ਕੈਪਟਨ ਦਾ ਅਤੇ ਢੀਂਡਸਾ ਦਾ ਗਠਜੋੜ ਮਿਲਾ ਕੇ ਵੀ ਉਨ੍ਹਾਂ ਨੂੰ ਪੰਜ ਤੋਂ ਜ਼ਿਆਦਾ ਸੀਟਾਂ ਨਹੀਂ ਆ ਰਹੀਆਂ ਹਨ। ਇਸ ਵਾਰ ਭਾਜਪਾ ਦੇ ਸਾਰੇ ਲੋਕ ਇਕ ਵਾਰ ਝਾਡ਼ੂ ਨੂੰ ਵੋਟ ਦੇ ਦੇਣ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਬੱਚਿਆਂ ਲਈ ਅਸੀਂ ਕੰਮ ਕਰਾਂਗੇ। ਪੰਜਾਬ ਲਈ ਕੰਮ ਕਰਾਂਗੇ। ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ। ਭਾਜਪਾ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈ। ਜੇਕਰ ਪੰਜ ਸੀਟਾਂ ਆ ਵੀ ਗਈਆਂ ਤਾਂ ਕੋਈ ਫਾਇਦਾ ਨਹੀਂ ਹੈ।

ਕੀ ਇਹ ਤੁਹਾਡੇ ਸਰਵੇ ਬੋਲਦੇ ਹਨ ਕਿ ਭਾਜਪਾ ਨੂੰ ਪੰਜ ਸੀਟਾਂ ਹੀ ਆ ਰਹੀਆਂ ਹਨ? ਇਸ ’ਤੇ ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪ੍ਰੈੱਸ, ਟੀ. ਵੀ. ਅਤੇ ਦੂਜੇ ਚੈਨਲਾਂ ਦੇ ਸਰਵੇ ਦੱਸਦੇ ਹਨ ਕਿ ਇਸ ਵਾਰ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ 60 ਤੋਂ 70 ਦੇ ਵਿਚਾਲੇ ਸੀਟਾਂ ਮਿਲ ਰਹੀਆਂ ਹਨ ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ 60-70 ਨਾਲ ਸਰਕਾਰ ਤਾਂ ਬਣ ਰਹੀ ਹੈ ਪਰ 80 ਦੇ ਕਰੀਬ ਸੀਟਾਂ ਆਉਣੀਆਂ ਚਾਹੀਦੀਆਂ ਹਨ। ਇਸ ਦੇ ਲਈ ਲੋਕਾਂ ਨੂੰ ਮਿਹਨਤ ਕਰਨੀ ਹੈ।

ਸੁਖਬੀਰ ਬਾਦਲ ਤਾਂ ਬੋਲਣ ਹੀ ਨਾ

ਸੁਖਬੀਰ ਬਾਦਲ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੀ ਇੰਡਸਟਰੀ ਨੂੰ ਮਹਿੰਗੀ ਬਿਜਲੀ ਦੇ ਰਹੇ ਹਨ ਤਾਂ ਅਜਿਹੇ ’ਚ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਕਿਵੇਂ ਸਸਤੀ ਦੇ ਸਕਦੇ ਹਨ ਤਾਂ ਕੇਜਰੀਵਾਲ ਨੇ ਸੁਖਬੀਰ ਬਾਦਲ ਨੇ ਪੰਜਾਬ ਦਾ ਅਜਿਹਾ ਹਾਲ ਕਰ ਦਿੱਤਾ ਹੈ ਕਿ ਉਹ ਤਾਂ ਕੁਝ ਨਾ ਹੀ ਬੋਲਣ ਤਾਂ ਚੰਗਾ ਹੈ।

ਦਾਰੂ ਨਹੀਂ, ਆਪਣੇ ਬੱਚਿਆਂ ਦਾ ਭਵਿੱਖ ਵੇਖ ਕੇ ਵੋਟ ਪਾਓ

ਚੋਣਾਂ ਦੇ ਅੰਤ ’ਚ ਅਜਿਹਾ ਦੌਰ ਚਲਦਾ ਹੈ ਕਿ ਦਾਰੂ ਵੀ ਚੱਲਦੀ ਹੈ ਅਤੇ ਪੈਸਾ ਵੀ ਚੱਲਦਾ ਹੈ। ਅਜਿਹੇ ’ਚ ਅੰਤਿਮ ਦੌਰ ’ਚ ਆਮ ਆਦਮੀ ਪਾਰਟੀ ਕੀ ਕਰੇਗੀ ਤਾਂ ਕੇਜਰੀਵਾਲ ਨੇ ਕਿਹਾ ਕਿ ਮੈਂ ਜਨਤਾ ਨੂੰ ਅਪੀਲ ਕਰਾਂਗਾ ਕਿ ਇਸ ਵਾਰ ਫਿਸਲ ਨਾ ਜਾਣਾ। ਇਹ ਲੋਕ ਪੈਸਾ ਲੈ ਕੇ ਵੀ ਆਉਣਗੇ, ਦਾਰੂ ਲੈ ਕੇ ਵੀ ਆਉਣਗੇ ਪਰ ਤੁਸੀਂ ਲੋਕ ਜਦੋਂ ਵੋਟ ਪਾਉਣ ਜਾਓ ਤਾਂ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਤਸਵੀਰ ਨਾਲ ਲੈ ਕੇ ਜਾਣਾ। ਬੋਤਲ ਦੀ ਤਸਵੀਰ ਨਹੀਂ ਰੱਖਣਾ। ਆਪਣੇ ਬੱਚਿਆਂ ਦੇ ਭਵਿੱਖ ਲਈ ਝਾਡ਼ੂ ਦਾ ਬਟਨ ਦਬਾਉਣਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha