ਆਲ ਇੰਡੀਆ ਪੋਸਟਲ ਯੂਨੀਅਨ ਦੀ ਹੜਤਾਲ ਦੂਜੇ ਦਿਨ ''ਚ ਸ਼ਾਮਲ

08/18/2017 12:04:57 AM

ਗੁਰਦਾਸਪੁਰ,  (ਵਿਨੋਦ)-  ਅੱਜ ਆਲ ਇੰਡੀਆ ਪੋਸਟਲ ਯੂਨੀਅਨ ਵੱਲੋਂ ਡਵੀਜ਼ਨ ਪ੍ਰਧਾਨ ਕੇਵਲ ਕ੍ਰਿਸ਼ਨ ਦੋਰਾਂਗਲਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਿਰੁੱਧ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲੈਣ ਲਈ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ।
ਇਸ ਮੌਕੇ ਪ੍ਰਧਾਨ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਡਾਕ ਸੇਵਕਾਂ ਨੂੰ ਬਣਦਾ ਅਧਿਕਾਰ ਦਿੰਦੇ ਹੋਏ 7ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਕਿ ਇਨ੍ਹਾਂ ਦਾ ਪਰਿਵਾਰਕ ਗੁਜ਼ਾਰਾ ਚੱਲ ਸਕੇ ਕਿਉਂਕਿ ਗ੍ਰਾਮੀਣ ਡਾਕ ਸੇਵਕ 3 ਤੋਂ 6 ਘੰਟੇ 'ਚ 7-8 ਘੰਟੇ ਦਾ ਕੰਮ ਕਰਦੇ ਹਨ ਅਤੇ ਕਈ ਵਾਰ ਤਾਂ ਡਿਊਟੀ 10 ਤੋਂ 2 ਵਜੇ ਤੱਕ ਹੁੰਦੀ ਹੈ ਪਰ ਅਕਾਊਂਟ ਆਫਿਸ ਵਾਲੇ ਸ਼ਾਮ 6 ਤੋਂ 7 ਵਜੇ ਤੱਕ ਬੀ. ਪੀ. ਐੱਮ. ਨੂੰ ਫੋਨ ਆਉਂਦੇ ਹਨ। 
ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡਾ ਬਣਦਾ ਅਧਿਕਾਰ ਨਹੀਂ ਦਿੰਦੀ ਤੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰਦੀ, ਲਗਾਤਾਰ ਹੜਤਾਲ 'ਤੇ ਗੁਰਦਾਸਪੁਰ ਦਫ਼ਤਰ ਬੈਠੇ ਰਹਿਣਗੇ। ਇਸ ਸਮੇਂ ਸੁੱਚਾ ਸਿੰਘ, ਤਰਸੇਮ ਲਾਲ, ਰਾਜ ਕੁਮਾਰ, ਸੁਨੀਲ ਕੁਮਾਰ, ਕਰਤਾਰ ਚੰਦ, ਮਹਿੰਦਰ ਸਿੰਘ, ਨਰੇਸ਼ ਕੁਮਾਰ, ਪ੍ਰਭਦਿਆਲ ਸਿੰਘ, ਜਗੀਰ ਲਾਲ ਆਦਿ ਹਾਜ਼ਰ ਸਨ।