ਆਂਗਣਵਾੜੀ ਸੈਂਟਰਾਂ ਨੂੰ ਪ੍ਰੀ ਨਰਸਰੀ ਕਲਾਸਾਂ ਦੇ ਕੇ ਸਿੱਖਿਆ ਵਿਭਾਗ ਨਾਲ ਜੋੜਿਆ ਜਾਵੇ - ਸੁਨੀਲ ਕੌਰ ਬੇਦੀ

09/25/2017 4:34:30 PM


ਜਲਾਲਾਬਾਦ (ਨਿਖੰਜ ) – ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ (ਏਟਕ ) ਦੇ ਵੱਲੋਂ ਸੋਮਵਾਰ ਨੂੰ ਸੁਤੰਤਰ ਭਵਨ ਜਲਾਲਾਬਾਦ ਵਿਖੇ ਮੀਟਿੰਗ ਕਰਨ ਤੋਂ ਜੰਥੇਬੰਦੀ ਵੱਲੋਂ ਕੀਤੇ ਐਲਾਨ ਮੁਤਾਬਕ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ , ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਦੇ ਖਿਲਾਫ ਜਲਾਲਾਬਾਦ ਦੇ ਬਜ਼ਾਰਾਂ 'ਚ ਰੋਸ ਰੈਲੀ ਕਰਦੇ ਹੋਏ ਆਂਗਣਵਾੜੀ ਵਰਕਰਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਬਣੇ ਸ਼ਹੀਦ ਊਧਮ ਸਿੰਘ ਚੌਕ ਦੇ ਕੋਲ ਰੋਸ ਧਰਨਾ ਲਗਾ ਕੇ ਕੇਂਦਰ ਮੰਤਰੀ ਮੇਨਕਾ ਗਾਂਧੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੀ ਸਕੀਮ 1975 ਤੋਂ ਚੱਲਦੀ ਆ  ਰਹੀ ਹੈ। 3 ਤੋਂ 6 ਸਾਲ ਦੇ ਬੱਚਿਆਂ ਦੀ ਸਾਂਭ ਸੰਭਾਲ ਤੇ ਪ੍ਰੀ ਨਰਸਰੀ ਸਿੱਖਿਆ ਦਿੰਦੀਆ ਵਰਕਰ, ਹੈਲਪਰਜ਼ ਦਾ ਭਵਿੱਖ ਉਸ ਵੇਲੇ ਹਨੇਰੇ 'ਚ ਚੱਲਾ ਗਿਆ ਜਦੋਂ 3 ਤੋਂ 6 ਸਾਲ ਦੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਦਾਖਲ ਕਰਨ ਦੇ ਫੈਸਲੇ 'ਤੇ ਸਰਕਾਰ ਨੇ ਮੋਹਰ  ਲੱਗਾ ਦਿੱਤੀ। ਉਨਾਂ ਕਿਹਾ ਕਿ ਭਰਤੀ ਸਮੇਂ ਵਿਧਵਾ ਨੂੰ  ਪਹਿਲ ਹੋਣ ਕਰਕੇ ਲਗਭਗ ਤੀਜਾ ਹਿੱਸਾ ਵਰਕਰ ਹੈਲਪਰ ਵਿਧਵਾ ਹਨ ਜੋ ਆਪਣੇ ਪਰਿਵਾਰ ਤੇ ਬੱਚਿਆ ਦਾ ਖਰਚਾ ਨਿਗੂਣੇ ਜਿਹੇ ਮਾਨ ਭੱਤੇ ਤੇ ਚਲਾਉਂਦੀਆਂ ਹਨ। ਉਨਾਂ  ਦੇ ਚੁੱਲ੍ਹੇ ਬਿਲਕੁੱਲ ਬੰਦ ਹੋ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਵਰਕਰ ਨੂੰ ਵਾਧੂ ਕੰਮ ਸੌਪ ਕੇ ਆਂਗਣਵਾੜੀ ਸੈਂਟਰਾਂ ਤੋਂ ਦੂਰ ਰੱਖਿਆ ਹੈ। ਸਿੱਖਿਆ ਪ੍ਰਤੀ ਟ੍ਰੇਨਿੰਗ ਦੇ ਕੇ ਆਂਗਣਵਾੜੀ ਸੈਂਟਰਾਂ ਨੂੰ ਵਿਭਾਗ ਨਾਲ ਜੋੜਨਾ ਚਾਹੀਦਾ ਸੀ ਤਾਂ ਜੋ ਕਿ 53 ਹਜ਼ਾਰ ਵਰਕਰ ਹੈਲਪਰ ਵਿਹਲੇ ਨਾ ਹੋਣ।

ਇਸ ਮੌਕੇ ਜ਼ਿਲਾ ਪ੍ਰਧਾਨ ਵੀਰ ਖੰਨਾ ਤੇ ਵਿੱਤ ਸਕੱਤਰ ਕ੍ਰਿਸ਼ਨਾਂ ਬਸਤੀ ਭੁੰਮਣ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਮਿਨੀਮਅ ਵੇਜ ਦੇਣ ਦਾ ਵਾਅਦਾ ਕੀਤਾ ਸੀ ਜੋ ਖੋਖਲੇ ਸਾਬਿਤ ਹੋ ਰਹੇ ਹਨ ਅਤੇ ਨਾਲ ਹੀ ਸਰਕਾਰ ਵਰਕਰਾਂ ਤੇ ਹੈਲਪਰਾਂ ਦੇ ਹੱਥੋ ਰੋਟੀ ਦੇ ਟੁਕੜੇ ਖੋਹ ਲਏ। ਉਨਾਂ Îਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੂੰ ਆਂਲ ਇੰਡੀਆ ਆਂਗਣਵਾੜੀ ਵਰਕਰਾਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕਰਨ ਗਿਆ ਅਤੇ ਜਿੰਨੀ ਦੇਂਰ ਤੱਕ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਸਰਕਾਰ ਨਾਲ ਆਰਪਾਰ ਦੀ ਲੜਾਈ ਜਾਰੀ ਰਹੇਗੀ। ਇਸ ਮੌਕੇ ਬਲਾਕ ਸੱਤਰ ਆਸ਼ਾ ਢਾਬਾ, ਸਰਕਲ ਪ੍ਰਧਾਨ ਰਾਜ ਲਾਧੂਕਾ, ਲਾਜਵੰਤੀ, ਰਾਜ ਲਮੋਚੜ , ਕ੍ਰਿਸ਼ਨਾਂ ਹਜ਼ਾਰਾ ਰਾਮ ਸਿੰਘ ਵਾਲਾ, ਬਿਮਲਾ ਢੰਡੀਆ ਆਦਿ ਹੋਰ ਮੈਂਬਰਾਂ ਵੱਲੋਂ ਸੰਬੋਧਨ ਕੀਤਾ ਗਿਆ ਹੈ।