ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ''ਚ ਬਰਾਮਦ ਹੋਏ 25 ਜ਼ਿੰਦਾ ਬੰਬ

03/26/2017 2:29:53 PM

ਤਰਨਤਾਰਨ : ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ''ਚ ਪੈਂਦੇ ਪਿੰਡ ਧੂੰਦਾ ''ਚ ਪੁਲਸ ਨੇ 25 ਜ਼ਿੰਦਾ ਬੰਬ ਬਰਾਮਦ ਕੀਤੇ ਹਨ। ਬੰਬ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪਹੁੰਚੀ ਪੁਲਸ ਫੋਰਸ ਨੇ ਪੂਰੇ ਇਲਾਕੇ ਨੂੰ ਕਬਜ਼ੇ ਵਿਚ ਲੈ ਲਿਆ ਹੈ। ਸੂਤਰਾਂ ਮੁਤਾਬਕ ਬੰਬ ਰੋਕੂ ਦਸਤਿਆਂ ਨੂੰ ਮੌਕੇ ''ਤੇ ਬੁਲਾ ਲਿਆ ਗਿਆ ਹੈ। ਜ਼ਿੰਦਾ ਬੰਬ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਐੱਸ. ਐੱਸ. ਪੀ. ਰਾਜਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਹੋਏ ਬੰਬ ਭਾਰਤ-ਪਾਕਿਸਤਾਨ ਦੀ ਜੰਗ ਦੇ ਸਮੇਂ ਹੋ ਸਕਦੇ ਹਨ। ਫਿਲਹਾਲ ਪੁਲਸ ਵਲੋਂ ਜਾਂਚ ਜਾਰੀ ਹੈ।

Gurminder Singh

This news is Content Editor Gurminder Singh